Jalandhar: ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਉਲਫ਼ਤ ਬਾਜਵਾ ਨੂੰ ਯਾਦ ਕੀਤਾ ਗਿਆ
ਪੰਜਾਬ ਹੌਟਮੇਟ, ਜਲੰਧਰ। ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਵਿਰਸਾ ਵਿਹਾਰ ਜਲੰਧਰ ਦੇ ਸਹਿਯੋਗ ਨਾਲ,ਵਿਰਸਾ ਵਿਹਾਰ ਜਲੰਧਰ ਵਿਖੇ ਉਸਤਾਦ ਸ਼ਾਇਰ ਜਨਾਬ ਉਲਫ਼ਤ ਬਾਜਵਾ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਕਵੀ ਦਰਬਾਰ ਅਤੇ ਗਜ਼ਲ ਗਾਇਨ ਸਮਾਗਮ ਯਾਦਗਾਰੀ ਹੋ ਨਿਬੜਿਆ। ਸ਼ੁਰੂ ਵਿੱਚ ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ ਵੱਲੋਂ ਆਏ ਹੋਏ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਅੰਤ ਵਿੱਚ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

ਇਸ ਸਮੇਂ ਉੱਘੇ ਸਮਾਜ ਸੇਵਕ ਸੁਰਜੀਤ ਸਿੰਘ ਸਸਤਾ ਆਇਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। ਉਲਫ਼ਤ ਬਾਜਵਾ ਜੀ ਦੇ ਸ਼ਾਗਿਰਦਾਂ ਪ੍ਰੋ. ਸੰਧੂ ਵਰਿਆਣਵੀ,ਸੁਰਜੀਤ ਸਾਜਨ, ਰੂਪ ਦਬੁਰਜੀ ਨੇ ਬਾਜਵਾ ਜੀ ਦੇ ਜੀਵਨ ਅਤੇ ਉਹਨਾਂ ਦੀ ਸਾਹਿਤ ਪ੍ਰਤੀ ਵਡਮੁਲੀ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹੋ ਜਿਹੇ ਉਸਤਾਦ ਸ਼ਾਇਰ ਆਉਣ ਵਾਲੀਆਂ ਪੀੜੀਆਂ ਦੇ ਸਾਹਿਤਕ ਖੇਤਰ ਵਿੱਚ ਰਾਹ ਦਸੇਰਾ ਹੁੰਦੇ ਹਨ ।
ਸਾਰੇ ਸਤਿਕਾਰਿਤ ਬੁਲਾਰਿਆਂ ਨੇ ਪੰਜਾਬ ਸਾਹਿਤਕ ਮੰਚ ਜਲੰਧਰ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਵੀ ਕੀਤੀ।ਜਦੋਂ ਜਨਾਬ ਉਲਫਤ ਬਾਜਵਾ ਜੀ ਦੀਆਂ ਗਜ਼ਲਾਂ ਦਾ ਗਾਇਨ ਸੁਰਿੰਦਰ ਗੁਲਸ਼ਨ ਅਤੇ ਕੁਲਵਿੰਦਰ ਸਿੰਘ ਗਾਖਲ ਵੱਲੋਂ ਕੀਤਾ ਗਿਆ ਤਾਂ ਸਰੋਤਿਆਂ ਦੀਆਂ ਤਾੜੀਆਂ ਨਾਲ ਹਾਲ ਗੂੰਜ ਉੱਠਿਆ।
ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਸਿੰਘ ਜਿੰਦੀ ਅਤੇ ਸਾਹਿਬਾ ਜੀਟਨ ਕੌਰ ਵੱਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਰਾਮ ਸਿੰਘ ਇਨਸਾਫ,ਮੈਡਮ ਪ੍ਰਵੀਨ ਅਬਰੋਲ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਸੁਖਦੇਵ ਸਿੰਘ ਗੰਢਵਾਂ,ਅਮਰ ਸਿੰਘ ਅਮਰ,ਲਾਲੀ ਕਰਤਾਰਪੁਰੀ,ਮਨਜੀਤ ਸਿੰਘ, ਜਗਦੀਸ਼ ਡਾਲੀਆ ਅਤੇ ਸੰਗਤ ਰਾਮ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇੰਜ.ਕਰਮਜੀਤ ਸਿੰਘ ਨੂਰ ਜੀ ਨੇ ਕਵਿਤਾ ਕੀ ਹੈ,ਸਬੰਧੀ ਭਰਪੂਰ ਜਾਣਕਾਰੀ ਸਾਂਝੀ ਕੀਤੀ ਅਤੇ ਹਰਬੰਸ ਸਿੰਘ ਅਕਸ ਜੀ ਨੇ ਗਜ਼ਲ ਰਾਹੀਂ ਹਾਜ਼ਰੀ ਲਗਵਾਈ। ਮੰਚ ਵੱਲੋਂ ਪ੍ਰੋ. ਸੰਧੂ ਵਰਿਆਣਵੀ, ਹਰਬੰਸ ਸਿੰਘ ਅਕਸ,ਇੰਜ. ਕਰਮਜੀਤ ਸਿੰਘ ਨੂਰ,ਸੁਰਜੀਤ ਸਾਜਨ,ਰੂਪ ਦਬੁਰਜੀ,ਰਾਮ ਸਿੰਘ ਇਨਸਾਫ ਅਤੇ ਮੈਡਮ ਪ੍ਰਵੀਨ ਅਬਰੋਲ ਦਾ ਸਰਟੀਫਿਕੇਟਾਂ ਨਾਲ ਸਵਾਗਤ ਕੀਤਾ।
ਉਪਰੋਕਤ ਦੇ ਨਾਲ ਨਾਲ ਸੋਢੀ ਸੱਤੋਵਾਲੀ, ਸੁਰਜੀਤ ਸਿੰਘ ਸਸਤਾ ਆਇਰਨ, ਇੰਜ ਕਰਮਜੀਤ ਸਿੰਘ ਨੂਰ,ਹਰਬੰਸ ਸਿੰਘ ਅਕਸ,ਸੁਖਦੇਵ ਸਿੰਘ ਗੰਢਵਾਂ, ਹਰਜਿੰਦਰ ਸਿੰਘ ਜਿੰਦੀ,ਲਾਲੀ ਕਰਤਾਰਪੁਰੀ,ਦਲਜੀਤ ਮਹਿਮੀ, ਅਮਰ ਸਿੰਘ ਅਮਰ,ਅਵਤਾਰ ਸਿੰਘ ਬੈਂਸ,ਸੁਕਰੀਤ ਸਿੰਘ,ਅਸ਼ੋਕ ਟਾਂਡੀ,ਵਿਜੈ ਫ਼ਿਰਾਕ,ਯਸ਼ਪਾਲ ਭਗਤ,ਰੋਹਿਤ ਸਿਧੂ ‘ਅਲੱਗ’,
ਇੰਦਰ ਸਿੰਘ ਮਿਸਰੀ, ਮੈਡਮ ਗੁਰਮਿੰਦਰ ਕੌਰ ,ਤਨਜੀਤ ਪਾਲ ਕੌਰ, ਬਲਜੀਤ ਕੌਰ, ਭਗਵੰਤ ਸਿੰਘ,ਚੇਤਨ ਸਰੂਪ ਸੱਲਣ, ਤਰਸੇਮ ਜਲੰਧਰੀ, ਪਵੀ ਟਿਵਾਣਾ, ਮੋਹਨ ਸਿੰਘ ਮੋਤੀ,ਪ੍ਰਿੰਸੀਪਲ ਸੁਰਿੰਦਰ ਮੋਹਨ,ਪਰਮਜੀਤ ਭਗਤ,ਮੈਡਮ ਸੀਮਾ ਸਾਗਰ, ਦੀਪਿਕਾ ਅਰੋੜਾ,ਸਮ੍ਰਿਤੀ, ਸੁਰਜੀਤ ਕੌਰ,ਵੀ ਕੇ ਦਿਆਲਪੁਰੀ, ਜਸਪਾਲ ਜੀਰਵੀ,ਕੀਮਤੀ ਕੈਸਰ,ਸੁਰਿੰਦਰ ਪਾਲ ਸਿੰਘ,ਰਮਨਦੀਪ ਸਿੰਘ ਅਤੇ ਗੁਰਵੀਰ ਸਿੰਘ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ।
ਹਰਜਿੰਦਰ ਸਿੰਘ ਜਿੰਦੀ ਵੱਲੋਂ ‘ਪੰਜਾਬ ਦੇ ਲਿਖਾਰੀ’ ਚੈਨਲ ਦੇ ਰਾਹੀਂ ਸਾਰਾ ਪ੍ਰੋਗਰਾਮ ਲਾਈਵ ਕੀਤਾ ਗਿਆ। ਆਏ ਹੋਏ ਸਾਰੇ ਸਤਿਕਾਰਿਤ ਸਾਹਿਤਕਾਰਾਂ ਦਾ ਅਨੂਪ ਸ਼ਰਨ ਕਾਦਿਆਨੀ ਦੇ ਗਜ਼ਲ ਸੰਗ੍ਰਹਿ ‘ਤੇਰਾ ਬਿਰਹਾ ਮੇਰਾ ਸਿਮਰਨ’ ਦੇ ਨਾਲ ਸਨਮਾਨ ਕੀਤਾ ਗਿਆ।