ਫੈਂਸੀ ਡਰੈੱਸ ਮੁਕਾਬਲਿਆਂ ਦੇ ਨਾਂ ਤੇ ਕਿਸੇ ਨੂੰ ਵੀ ਚਾਰ ਸਾਹਿਬਜ਼ਾਦਿਆਂ ਜਾਂ ਸਿੱਖ ਸ਼ਹੀਦਾਂ ਦਾ ਸਵਾਂਗ ਰਚਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ: ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। ਭਾਰਤੀ ਬਾਲ ਭਲਾਈ ਕੌਂਸਲ ਨਾਲ ਸਬੰਧਤ ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੁੱਬਾ ਪੱਧਰ ਤੇ ਉਲੀਕੇ ਗਏ ਫੇਨ੍ਸੀ ਡਰੈੱਸ ਮੁਕਾਬਲਿਆਂ ਦਾ ਸਖਤ ਨੋਟਿਸ ਲੈਂਦੇ ਹੋਏ ਸਿੱਖ ਤਾਲਮੇਲ ਕਮੇਟੀ ਵੱਲੋਂ ਤੁਰੰਤ ਇਹਨਾਂ ਡਰੈੱਸ ਮੁਕਾਬਲਿਆਂ ਨੂੰ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਸਤਪਾਲ ਸਿੰਘ ਸਿਦਕੀ ਤੇ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰ ਸਿਧਾਂਤਾਂ ਸਿੱਖ ਮਰਿਆਦਾਵਾਂ ਸਿੱਖ ਸਰੋਕਾਰਾਂ ਦੀ ਕੋਈ ਸਮਝ ਨਹੀਂ ਹੈ ਨਾ ਹੀ ਇਹਨਾਂ ਦੇ ਸਲਾਹਕਾਰ ਇਹਨਾਂ ਨੂੰ ਸਹੀ ਸਲਾਹ ਦਿੰਦੇ ਹਨ।
ਇਹਨਾਂ ਲੋਕਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਪਰਿਵਾਰਕ ਮੈਂਬਰਾਂ ਚਾਰ ਸਾਹਿਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦੇ ਸਵਾਂਗ ਰਚਾਉਣ ਉੱਤੇ ਪੂਰਨ ਤੌਰ ਤੇ ਪਾਬੰਦੀ ਹੈ। ਪਰ ਇਸਦੇ ਬਾਵਜੂਦ ਕੌਂਸਲ ਵੱਲੋਂ ਪੰਜਾਬ ਅੰਦਰ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਤੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਉੱਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਉਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਗਿਆ ਹੈ।
ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਹਾੜੇ ਮਨਾਉਣ ਬਹੁਤ ਵਧੀਆ ਉਪਰਾਲਾ ਹੈ ਪਰ ਇਸ ਦੀ ਆੜ ਹੇਠ ਕਿਸੇ ਨੂੰ ਵੀ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਨ ਦੀ ਸਿੱਖ ਕੌਮ ਕਦੇ ਵੀ ਇਜਾਜਤ ਨਹੀਂ ਦੇਵੇਗੀ।
ਜਿਲਾ ਜਲੰਧਰ ਦੇ ਸਮੂਹ ਸਕੂਲਾਂ ਨੂੰ ਬੇਨਤੀ ਹੈ ਕਿ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ।
ਸਿੱਖ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ ਪਰ ਕਿਸੇ ਦੀ ਕਿਸੇ ਵੀ ਬੱਚੇ ਨੂੰ ਇਹਨਾਂ ਮਹਾਨ ਸ਼ਹੀਦਾਂ ਦੀ ਨਕਲ ਕਰਨ ਦੀ ਇਜਾਜਤ ਨਾ ਦਿੱਤੀ ਜਾਵੇ ਸਿੱਖ ਤਾਲਮੇਲ ਕਮੇਟੀ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਅਜਿਹੇ ਇਤਰਾਜ਼ਯੋਗ ਕੰਮ ਕਰਨ ਦੀ ਇਜਾਜਤ ਨਹੀਂ ਦੇਵੇਗੀ।
ਅਸੀਂ ਇਸ ਮਾਮਲੇ ਦੇ ਪੂਰੀ ਤਰ੍ਹਾਂ ਨਾਲ ਨਜ਼ਰ ਬਣਾ ਕੇ ਰੱਖਾਂਗੇ ਇਸ ਮੋਕੇ ਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਪ੍ਰਭਜੋਤ ਸਿੰਘ ਖਾਲਸਾ ਤਜਿੰਦਰ ਸਿੰਘ ਸੰਤ ਨਗਰ ਗੁਰਵਿੰਦਰ ਸਿੰਘ ਨਾਗੀ ਪਲਵਿੰਦਰ ਸਿੰਘ ਬਾਬਾ ਤਰਲੋਚਨ ਸਿੰਘ ਭਸੀਨ ਮਨਮਿੰਦਰ ਸਿੰਘ ਭਾਟੀਆ ਅਰਵਿੰਦਰ ਪਾਲ ਸਿੰਘ ਬਬਲੂ ਹਰਜੀਤ ਸਿੰਘ ਬਾਬਾ ਲਖਬੀਰ ਸਿੰਘ ਲੱਕੀ ਪਰਦੀਪ ਸਿੰਘ ਮਨਪ੍ਰੀਤ ਸਿੰਘ ਬਿੰਦਰਾ ਹਰਪ੍ਰੀਤ ਸਿੰਘ ਸੋਨੂ ਹਾਜਰ ਸਨ।
