ਮੁੱਖ ਮੰਤਰੀ ਭਗਵੰਤ Mann ਦੀਆਂ ਅੱਖਾਂ ‘ਚ ਹੜਕੰਪ ਮੱਚ ਗਿਆ
ਮਜੀਠੀਆ ਨੇ ਵੀ ਟਵੀਟ ਕੀਤਾ….
ਪੂਰੀ ਕਹਾਣੀ ਪੜ੍ਹੋ ਕੀ ਹੈ ਹੰਗਾਮਾ?
ਕੈਨੇਡਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਹੁਣ ਇੱਕ ਵੀਡੀਓ ਸ਼ੇਅਰ ਕਰਕੇ ਵਿਅੰਗਆਤਕ ਤਰੀਕੇ ਨਾਲ ਟਵੀਟ ਕੀਤਾ ਹੈ। ਮਜੀਠੀਆ ਨੇ ਵੀਡੀਓ ਸ਼ੇਅਰ ਕਰਦਿਆਂ ਲੰਬਾ-ਚੌੜਾ ਟਵੀਟ ਕੀਤਾ ਹੈ ਕਿ……ਦੱਸ ਦਈਏ ਕਿ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਈ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਦੇ ਪੂਰਵਜਾਂ ਉੱਪਰ ਅਰਬੀ ਘੋੜੇ ਖੁਰਦ-ਬੁਰਦ ਕਰਨ ਦੇ ਗੰਭੀਰ ਇਲਜਾਮ ਲਾਏ ਸੀ। ਇਸ ਮਗਰੋਂ ਮਜੀਠੀਆ ਨਿੱਤ ਮੁੱਖ ਮੰਤਰੀ ਨੂੰ ਘੇਰ ਰਹੇ ਹਨ।
⚠️ਖ਼ਬਰਦਾਰ ਹੁਸ਼ਿਆਰ 📢 ਜਿਸ ਨੇ ਵੀ CM SAAB ਦੀਆਂ 👁️👁️ ਅੱਖਾਂ ਮੰਗਣ ਦੀ ਗੁਸਤਾਖੀ ਕੀਤੀ❗️❗️❗️⚠️⚠️⚠️👉ਸਵਾਲ :- ਕੀ ਇਹਨਾਂ ਅੱਖਾਂ 👁️ਨੇ ਅਰਬੀ ਘੋੜੇ ਦੇਖੇ ਨੇ ? ਤਾਂ ਅੱਖਾਂ ਮੰਗ ਰਹੇ ਹੋ ਭਾਈ ਸਾਬ ?? 👉ਇਹ ਬੇਸ਼ਕੀਮਤੀ ਅੱਖਾਂ ਨੇ❗️👉 ਇਹ ਅੱਖਾਂ ਬਹੁਤ ਦੂਰ ਅੰਦੇਸ਼ੀ ਨੇ❗️ 👉ਇਹ ਕੋਹੀਨੂਰ ਹੀਰੇ 💎ਦੀਆਂ ਅੱਖਾਂ ਨੇ❗️👉ਇਹਨਾਂ ਅੱਖਾਂ 👁️👁️ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣੀਆਂ ਨੇ ❗️👉ਇਹਨਾਂ ਅੱਖਾਂ 👁️👁️ ਨੇ ਸਾਡੇ ਕਿਸਾਨ ਵੀਰਾਂ ਦੇ ਮਸਲੇ ਹੱਲ ਕਰਨੇ ਹਨ ਕਰਜ਼ੇ ਮੁਆਫ਼ ਕਰਨੇ ਹਨ❗️👉 👁️👁️ ਅੱਖਾਂ ਉਹ ਨੇ ਜਿਹਨਾਂ ਨੇ ਧਰਨੇ ਤੇ ਬੈਠੇ ਮੁਲਾਜ਼ਮਾਂ ਦੇ ਮਸਲਾ ਹੱਲ ਕਰਨਾ ਹੈ। 👉 👁️👁️ TA , DA ਦੇਣ ਵਾਲੀਆਂ ਅੱਖਾਂ ਵੀ ਇਹੀ ਨੇ ❗️👉ਕਟਾਰੂ ਚੱਕ ਅਤੇ ਦੂਜਾ ਵੀਡਿੳ ਵਾਲਾ ਮੰਤਰੀ ਵੀ ਇਹਨਾਂ ਅੱਖਾਂ ਦੇ ਹੀ ਤਾਰੇ ⭐️ ਹਨ ❗️👉Lawrence Bishnoi ਦੀ ਜੇਲ ਚ ਇੰਟਰਵਿਉ ਕਰਾਉਣ ਵਾਲੀਆਂ ਅੱਖਾਂ ਨੇ 👁️❗️👉Sidhu Mossewale ਦੀ security ਇਹਨਾਂ ਅੱਖਾਂ ਹੇਠੋਂ ਹੀ ਵਾਪਸ ਹੋਈ ਸੀ❗️👉 VIP culture ਕਰਨ ਵਾਲੀਆਂ 👁️👁️ ਅੱਖਾਂ ਨੇ ਭਾਈ ❗️⚠️NOTE :- ਜਿਸਨੇ ਵੀ CM ਸਾਬ ਦੀਆਂ ਅੱਖਾਂ ਮੰਗਣ ਦੀ ਗੁਸਤਾਖੀ ਕੀਤੀ ਹੈ! ਉਸਤੇ ਕਾਰਵਾਈ ਹੋਣੀ ਚਾਹੀਦੀ ਹੈ❗️👉 ਇਹ ਅੱਖਾਂ ਸਾਡੀ ਜਿੰਦ ਜਾਨ ਨੇ! ਅਸੀ ਅੱਖਾਂ ਮੰਗਣ ਵਾਲੇ ਨਾਲ ਸਹਿਮਤ ਨਹੀਂ ❗
ਕੀ ਹੈ ਅਰਬੀ ਘੋੜਿਆਂ ਦਾ ਮਾਮਲਾ?ਦਰਅਸਲ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਸੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ ਸੀ। ਉੱਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ। ਇਸ ਵਫਦ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਵੀ ਸਨ ਜੋ ਬਿਕਰਮ ਮਜੀਠੀਆ ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਚਾਹੀਦਾ ਸੀ ਪਰ ਦੋ ਮਹੀਨਿਆਂ ਬਾਅਦ ਜਦੋਂ ਅਰਬ ਦੇ ਬਾਦਸ਼ਾਹ ਨੇ ਫੋਨ ਕਰਕੇ ਪੁੱਛਿਆ ਕਿ ਘੋੜੇ ਕਿੱਥੇ ਹਨ ਤਾਂ ਭਾਰਤ ਸਰਕਾਰ ਨੇ ਕਿਹਾ ਕਿ ਉਹ ਮੇਰਠ ਤੋਂ ਪਤਾ ਕਰਕੇ ਦੋ ਘੰਟੇ ਦੇ ਅੰਦਰ ਦੱਸਦੇ ਹਨ।ਇਸ ਮਗਰੋਂ ਦੋ ਘੰਟੇ ਬਾਅਦ ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ। ਇਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫੋਨ ਕਰਕੇ ਅਸਤੀਫਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਵਾਲਾ ਮੇਰਠ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ।