Breaking News: ਪੰਥ ਪ੍ਰਵਾਣਿਤ ਅਰਦਾਸ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੇ ਕੀਤਾ ਜਾਵੇ ਤਲਬ- ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਲੋਕ ,ਦਿੱਲੀ ਵਿੱਚ ਇੱਕ ਅਰਦਾਸੀਏ ਸਿੰਘ ਵੱਲੋਂ ਪੰਥ ਪ੍ਰਵਾਣਿਤ ਅਰਦਾਸ ਨਾਲ ਜਿਸ ਤਰ੍ਹਾਂ ਛੇੜਛਾੜ ਕਰਕੇ ਨਿੱਜੀ ਮੱਤ ਅਨੁਸਾਰ ਅਰਦਾਸ ਕੀਤੀ ਗਈ । ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ। ਸਾਡੇ ਬਜ਼ੁਰਗ ਸਿੱਖ ਆਗੂਆਂ ਨੇ ਸਮੁੱਚੇ ਪੰਥ ਨੂੰ ਇੱਕ ਲੜੀ ਵਿੱਚ ਜੋੜਨ ਲਈ ਸਿਰ ਜੋੜ ਕੇ ਸਾਰੇ ਪੰਥ ਨੂੰ ਪ੍ਰਵਾਨਿਤ ਰਹਿਤ ਮਰਿਆਦਾ ਬਣਾਈ ਸੀ। ਉਸ ਵਿੱਚ ਅਰਦਾਸ ਵੀ ਸ਼ਾਮਿਲ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਲੋਨੀ, ਤਜਿੰਦਰ ਸਿੰਘ ਸੰਤ ਨਗਰ, ਵਿੱਕੀ ਸਿੰਘ ਖਾਲਸਾ ਅਤੇ ਪਲਵਿੰਦਰ ਸਿੰਘ ਬਾਬਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਇਸ ਤਰ੍ਹਾਂ ਦੀ ਹਰਕਤ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੱਲ ਨੂੰ ਹੋਰ ਵੀ ਉੱਠ ਕੇ ਬਾਕੀ ਰਹਿਤ ਮਰਿਆਦਾ ਨਾਲ ਛੇੜਛਾੜ ਕਰ ਸਕਦਾ ਹੈ।

ਅਸੀਂ ਸ੍ਰੀ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ,ਕਿ ਜਿਨਾਂ ਨੇ ਅਰਦਾਸ ਨਾਲ ਛੇੜਛਾੜ ਕਰਵਾਈ ਅਤੇ ਜਿਸ ਨੇ ਅਰਦਾਸ ਕੀਤੀ। ਉਹਨਾਂ ਸਭ ਦੋਸ਼ੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਤ ਤਲਬ ਕਰਕੇ ਸਜ਼ਾਵਾਂ ਲਾਈਆਂ ਜਾਣ ,ਅਤੇ ਸਮੁੱਚੇ ਪੰਥ ਨੂੰ ਸਖਤ ਹਦਾਇਤ ਦਿੱਤੀਆਂ ਜਾਣ , ਕਿ ਕੋਈ ਵੀ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ।ਅਜਿਹੀਆਂ ਅਜਿਹੀਆਂ ਘਟਨਾਵਾਂ ਵਾਪਰਨ ਦਾ ਮੁੱਖ ਕਾਰਨ ਵੱਡੇ ਵੱਡੇ ਸਿੱਖ ਆਗੂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪਿੱਠ ਦਿਖਾਉਂਦੇ ਹਨ, ਤਾਂ ਅਜਿਹੀਆਂ ਗੱਲਾਂ ਵਾਪਰਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਤਰਲੋਚਨ ਸਿੰਘ ਭਸੀਨ ਆਦੀ ਹਾਜਰ ਸਨ।