Breaking NewsChandigarhCityFeaturedIndiaPositive Newsजालंधरनई दिल्लीपंजाबराज्य समाचार

ਜੈਕਾਰਿਆਂ ਦੀ ਗੂੰਜ ਵਿੱਚ ਸ਼ਹੀਦੀ ਜਾਗਰਤੀ ਯਾਤਰਾ ਦਿੱਲੀ ਲਈ ਰਵਾਨਾ

Spread the love

ਪੰਜਾਬ ਹੌਟਮੇਲ, ਜਲੰਧਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਜਾਗਰ ਤੀ ਯਾਤਰਾ ਜੋ ਕਿ ਸਿੱਖ ਤਾਲਮੇਲ ਕਮੇਟੀ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵੱਲੋਂ ਸਾਂਝੇ ਤੌਰ ਤੇ ਗੁਰਦੁਆਰਾ ਸੀਸਗੰਜ ਜਿੱਥੇ ਗੁਰੂ ਸਾਹਿਬ ਨੇ ਆਪਣਾ ਸੀਸ ਕੁਰਬਾਨ ਕੀਤਾ ਸੀ ਉਸ ਜਗ੍ਹਾ ਅਤੇ ਗੁਰਦੁਆਰਾ ਰਗਾਬਗੰਜ ਜਿੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ ਅਤੇ ਗੁਰੂਦਵਾਰਾ ਬੰਗਲਾ ਸਾਹਿਬ ਦੇ ਦਰਸ਼ਨਾਂ ਲਈ।

ਇਹ ਜਾਗਤੀ ਯਾਤਰਾ ਅੱਜ 7 ਵਜੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਈ ਤੇ ਸਮੁੱਚੀ ਸੰਗਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਸ ਗਾ ਰਹੇ ਸੀ ਸੰਗਤਾਂ ਲਈ ਲਗਜ਼ਰੀ ਬਸਾਂ ਦਾ ਇੰਤਜਾਮ ਕੀਤਾ ਹੋਏਆ ਸੀ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਬਸਾਂ ਵਿਚ ਸਵਾਰ ਹੋਈਆਂ।

ਇਹ ਯਾਤਰਾ ਸਵੇਰੇ 4,ਵਜੇ ਦਿੱਲੀ ਗੁਰੂਦਵਾਰਾ ਸੀਸ ਗੰਜ ਵਿਖੇ ਪੋਹੁੰਚਗੀ ਜਿੱਥੇ ਸੰਗਤਾ ਦੇ ਇਸਨਾਨ ਪਾਂਨ ਲਈ ਸਪੈਸ਼ਲ ਕਮਰਿਆਂ ਦਾ ਦਿਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਜੋਗ ਨਾਲ ਪਰਬੰਧ ਕੀਤਾ ਗਿਆ ਹੈ।

ਇਸ ਮੌਕੇ ਤੇ ਬੋਲਦੇ ਹੋਏ ਰਜਿੰਦਰ ਸਿੰਘ ਮਿਗਲਾਨੀ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਹਰਚਰਨ ਸਿੰਘ ਟੱਕਰ ਨੇ ਕਿਹਾ ਸੰਗਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਸਤੀ ਦਾਸ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਜੀ ਦੀ ਸ਼ਹਾਦਤ ਵਾਲੀ ਜਗ੍ਹਾ ਦੇ ਦਰਸ਼ਣ ਕਰਵਾਣਾ ਅਤੇ ਆਪਣੇ ਇਤਹਾਸ ਦੇ ਸੰਗਤਾ ਨੂੰ ਰੁਬਰੂ ਕਰਵਾਣਾ ਸਾਡਾ ਮੁੱਖ ਮਕਸਦ ਹੈ।

ਸੰਗਤਾ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਅਤੇ ਬੱਚੇ ਸ਼ਾਮਲ ਸਨ ਇਹ ਸ਼ਹੀਦੀ ਜਾਗ੍ਰਿਤੀ ਯਾਤਰਾ ਗੁਰੂਦਵਾਰਾ ਸੀਸ ਗੰਜ ਸਾਹਿਬ, ਗੁਰੂਦਵਾਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ 15ਤਰੀਕ ਦਿਨ ਸ਼ਨੀਵਾਰ ਨੂੰ ਰਾਤ 8ਵਜੇ ਵਾਪਸੀ ਲਈ ਦਿੱਲੀ ਤੋਂ ਚਾਲੇ ਪਾਵੇਗੀ।

Leave a Reply

Your email address will not be published. Required fields are marked *