Breaking NewsChandigarhCrimeFeaturedIndiaPositive NewsPunjab GovernmentPunjab Policeअमृतसरजालंधरनई दिल्लीपंजाबबठिंडाराज्य समाचारलुधियानाहरयाणा

ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਸਜਾ ਭੁਗਤ ਚੁੱਕੇ ਬੰਦੀ ਸਿੰਘ ਤੁਰੰਤ ਰਿਹਾ ਕੀਤੇ ਜਾਣ: ਸਿੱਖ ਤਾਲਮੇਲ ਕਮੇਟੀ

Spread the love


Punjab Hotmail, Jalandhar। ਦੇਸ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਆਪਣੀਆਂ ਸਜਾਵਾਂ ਭੁਗਤ ਚੁੱਕੇ ਕੈਦੀਆਂ ਨੂੰ ਤੁਰੰਤ ਕਰਨ ਰਿਹਾ ਕਰਨ ਦੇ ਫੈਸਲੇ ਦਾ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਸਵਾਗਤ ਕਰਦੇ ਹੋਏ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਵਿੱਕੀ ਸਿੰਘ ਖਾਲਸਾ ਹਰਪਾਲ ਸਿੰਘ ਪਾਲੀ ਤੇ ਰਣਜੀਤ ਸਿੰਘ ਨੋਨੀ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਾਡੇ ਬੰਦੀ ਸਿੰਘ ਆਪਣੀਆਂ ਸਜਾਵਾਂ ਤੋਂ ਕਿਤੇ ਵੱਧ ਸਮੇਂ ਤੋਂ ਜੇਲਾਂ ਵਿੱਚ ਬੰਦ ਹਨ।

ਅਸੀਂ ਆਸ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਬੰਦੀ ਸਿੰਘ ਤੁਰੰਤ ਰਿਹਾ ਕੀਤੇ ਜਾਣਗੇ ਹੁਣ ਕੇਂਦਰ ਸਰਕਾਰ ਦੇ ਪਰਖ ਦਾ ਸਮਾਂ ਹੈ ਜੇਕਰ ਬੰਦੀ ਸਿੰਘ ਨੂੰ ਤੁਰੰਤ ਜੇਲਾਂ ਤੋਂ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਸਿੱਖ ਕੌਮ ਸਵਾਗਤ ਕਰੇਗੀ ਅਤੇ ਜੇਕਰ ਕੋਈ ਨਾ ਕੋਈ ਠੁਚਰ ਡਾਹ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਇਹ ਚਿੱਟੇ ਦਿਨ ਵਾਂਗ ਸਾਫ ਹੋ ਜਾਵੇਗਾ।

ਇਸ ਦੇਸ਼ ਵਿੱਚ ਦੋ ਕਾਨੂੰਨ ਚਲਦੇ ਹਨ ਅਤੇ ਸਰਕਾਰ ਆਪਣੇ ਆਪ ਨੂੰ ਅਦਾਲਤ ਤੋਂ ਵੀ ਵੱਡਾ ਸਮਝਦੀ ਹੈ ਅਸੀਂ ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਜਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਅਕਾਲੀ ਦਲ ਬਾਦਲ ਅਕਾਲੀ ਦਲ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਸ਼ਾਮਿਲ ਹਨ।

ਉਹ ਤੁਰੰਤ ਕੇਂਦਰ ਸਰਕਾਰ ਦੇ ਦਬਾਅ ਬਣਾ ਕੇ ਬੰਦੀ ਸਿੰਘਾਂ ਨੂੰ ਰਿਆ ਕਰਵਾਉਣ। ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਡੈਲੀਗੇਟਾਂ ਰਾਹੀਂ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਥ ਦੀ ਬੇਟੀ ਬੀਬੀ ਸਤਵੰਤ ਕੌਰ ਨੂੰ ਧਾਰਮਿਕ ਬੋਰਡ ਦਾ ਚੇਅਰਮੈਨ ਬਣਾ ਦੇ ਬਣਾ ਕੇ ਬਹੁਤ ਹੀ ਸਲਾਗਾਯੋਗ ਫੈਸਲਾ ਕੀਤਾ ਹੈ

ਅਸੀਂ ਆਸ ਕਰਦੇ ਹਾਂ ਕਿ ਇਹ ਦੋਨੇ ਆਗੂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵੱਖ ਵੱਖ ਉਪਰਾਲੇ ਕਰਦੇ ਰਹਿਣਗੇ ਤੇ ਕੌਮ ਨੂੰ ਹੋਰ ਵੀ ਅੱਗੇ ਲੈ ਜਾਣਗੇ ਅਤੇ ਚੰਗੇ ਜੀਵਨ ਵਾਲੇ ਸਿੱਖੀ ਨਾਲ ਓਤ ਪੋਤ ਲੋਕਾਂ ਨੂੰ ਔਹਦੇਦਾਰਾਂ ਬਣਾ ਕੇ ਸਿੱਖੀ ਕਾਰਜਾਂ ਲਈ ਕੰਮ ਕਰਨਗੇ

Leave a Reply

Your email address will not be published. Required fields are marked *