ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਜਗਦੀਸ਼ ਕੁਮਾਰ ਡਾਲੀਆ ਅਤੇ ਦਲਜੀਤ ਕੁਮਾਰ ਮਹਿਮੀ ਦਾ ਸਨਮਾਨ
ਪੰਜਾਬ ਹੌਟਮੇਲ, ਜਲੰਧਰ। ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਵਿਰਸਾ ਵਿਹਾਰ ਜਲੰਧਰ ਦੇ ਸਹਿਯੋਗ ਨਾਲ ਮਹੀਨਾ ਵਾਰ ਕਵੀ ਦਰਬਾਰ ਵਿਰਸਾ ਵਿਹਾਰ ਭਗਤ ਨਾਮਦੇਵ ਚੌਂਕ ਜਲੰਧਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਜਗਦੀਸ਼ ਕੁਮਾਰ ਡਾਲੀਆ ਅਤੇ ਵਿਸ਼ੇਸ਼ ਮਹਿਮਾਨ ਦਲਜੀਤ ਕੁਮਾਰ ਮਹਿਮੀ ਜੀ ਸਨ।

ਕਵੀ ਦਰਬਾਰ ਦੇ ਆਰੰਭ ਵਿੱਚ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਆਈਆਂ ਹੋਈਆਂ 57 ਤੋਂ ਵੱਧ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ ਅਤੇ ਮੰਚ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ ਵੱਲੋਂ ਕਵੀ ਦਰਬਾਰ ਦੀ ਆਰੰਭਤਾ ਇੱਕ ਧਾਰਮਿਕ ਗੀਤ ਨਾਲ ਕੀਤੀ ਗਈ।
ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਅਤੇ ਸਾਹਿਬਾ ਜੀਟਨ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਵਿਰਸਾ ਵਿਹਾਰ ਜਲੰਧਰ ਦੇ ਵਾਈਸ ਚੇਅਰਮੈਨ ਸੰਗਤ ਰਾਮ ਨੇ ਪੰਜਾਬ ਸਾਹਿਤਕ ਮੰਚ ਨੂੰ ਇਸ ਵੱਡੇ ਉਪਰਾਲੇ ਲਈ ਵਧਾਈ ਦਿੰਦਿਆਂ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ।
ਇਸ ਸਮਾਗਮ ਵਿੱਚ ਅਵਤਾਰ ਸਿੰਘ ਬੈਂਸ,ਅਮਰ ਸਿੰਘ ਅਮਰ ,ਮਿੱਤਰ ਮਨਜੀਤ ,ਲਾਲੀ ਕਰਤਾਰਪੁਰੀ, ਅਵਤਾਰ ਸਿੰਘ ਖਾਲਸਾ, ਤਰਸੇਮ ਜਲੰਧਰੀ ਅਤੇ ਜਗਦੀਸ਼ ਰਾਣਾ ਦਾ ਵਿਸ਼ੇਸ਼ ਸਹਿਯੋਗ ਰਿਹਾ।
ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਅਜੀਤ ਸਿੰਘ ਪੁਸ਼ਪ ਦੀ ਲੋਕ ਅਰਪਣ ਕੀਤੇ ਜਾਣ ਵਾਲੀ ਕਾਵਿ ਸੰਗ੍ਰਹਿ ‘ਉੱਚੀ ਉਡਾਣ’ ਸਬੰਧੀ ਪਰਚਾ ਪੜਿਆ ਗਿਆ ਅਤੇ ਨਾਲ ਹੀ ਉਹਨਾਂ ਵੱਲੋਂ ਜਗਦੀਸ਼ ਕੁਮਾਰ ਡਾਲੀਆ, ਦਲਜੀਤ ਕੁਮਾਰ ਮਹਿਮੀ, ਅਜੀਤ ਸਿੰਘ ਪੁਸ਼ਪ ਦੇ ਜੀਵਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਸਮੇਂ ਹਾਜ਼ਰ ਸ਼ਖਸ਼ੀਅਤਾਂ ਵੱਲੋਂ ਅਜੀਤ ਸਿੰਘ ਪੁਸ਼ਪ ਦਾ ਕਾਵਿ ਸੰਗ੍ਰਹਿ ‘ਉੱਚੀ ਉਡਾਣ’ ਲੋਕ ਅਰਪਣ ਕੀਤਾ ਗਿਆ। ਮੰਚ ਵੱਲੋਂ ਮੁੱਖ ਮਹਿਮਾਨ ਜਗਦੀਸ਼ ਕੁਮਾਰ ਡਾਲੀਆ,ਵਿਸ਼ੇਸ਼ ਮਹਿਮਾਨ ਦਲਜੀਤ ਕੁਮਾਰ ਮਹਿਮੀ, ਅਜੀਤ ਸਿੰਘ ਪੁਸ਼ਪ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ।
ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਹਰਜਿੰਦਰ ਸਿੰਘ ਜਿੰਦੀ ਵੱਲੋਂ ‘ਪੰਜਾਬ ਦੇ ਲਿਖਾਰੀ’ ਚੈਨਲ ਰਾਹੀਂ ਕੀਤਾ ਗਿਆ ਅਤੇ ਆਈਆਂ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਵਿਰਸਾ ਵਿਹਾਰ ਦੇ ਸਕੱਤਰ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ।
ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ, ਅਮਰ ਸਿੰਘ ਅਮਰ, ਹਰਚਰਨ ਭਾਰਤੀ,ਮਿੱਤਰ ਮਨਜੀਤ, ਸਾਹਿਬਾਂ ਜੀਟਨ ਕੌਰ, ਗੁਰਦੀਪ ਸਿੰਘ ਉਜਾਲਾ, ਦਲਜੀਤ ਕੁਮਾਰ ਮਹਿਮੀ, ਮਹਿੰਦਰ ਕੌਰ, ਹਰਜਿੰਦਰ ਸਿੰਘ ਜਿੰਦੀ ,ਮਹਿੰਦਰ ਸਿੰਘ ਅਨੇਜਾ, ਜਗਦੀਸ਼ ਰਾਣਾ,
ਭਗਵੰਤ ਸਿੰਘ, ਅਵਤਾਰ ਸਿੰਘ ਬੈਂਸ, ਸੁਖਦੇਵ ਸਿੰਘ ਗੰਢਵਾਂ,ਹੀਰਾ ਲਾਲ ਮਲਹੋਤਰਾ, ਲਾਲੀ ਕਰਤਾਰਪੁਰੀ, ਅਸ਼ੋਕ ਟਾਂਡੀ, ਸੁਰਿੰਦਰ ਕੌਰ, ਗੁਲਸ਼ਨ ,ਵਿਜੇ ਕੁਮਾਰ,ਨਰਿੰਦਰ ਸਿੰਘ,ਅਜੀਤ ਸਿੰਘ ਪੁਸ਼ਪ, ਸੰਗਤ ਗੁਰਮੀਤ ਸਿੰਘ,ਇੰਜ: ਰਣਜੀਤ ਸਿੰਘ, ਥੁਰੂ ਰਾਮ,ਸਾਵਨ ਵਿਰਦੀ, ਇੰਦਰ ਸਿੰਘ ਮਿਸ਼ਰੀ,
ਜਗਦੀਸ਼ ਕੁਮਾਰ ਡਾਲੀਆ, ਜਰਨੈਲ ਸਿੰਘ ਸਾਖੀ,ਪ੍ਰਿੰਸੀਪਲ ਸੁਰਿੰਦਰ ਮੋਹਣ, ਨਾਨਕ ਚੰਦ ,ਬੀਰ ਬਿਕਰਮ ਸਿੰਘ ਚੋਪੜਾ,ਕਪਿਲ,ਵਿਜੈ ਸੁਸ਼ੀਲ, ਕੀਮਤੀ ਕੈਸਰ ,ਵੀਕੇ ਦਿਆਲਪੁਰੀ,ਜਸਪਾਲ ਜੀਰਵੀ,ਚੰਨੀ ਤਕੁਲੀਆ,ਰਕੇਸ਼ਵਰ ਠਾਕੁਰ,ਅਮਿਤ ਸਿੰਘ ਸੰਧਾ, ਸਮਰਿਤੀ,ਸੁਰਜੀਤ ਕੌਰ,
ਤਰਸੇਮ ਜਲੰਧਰੀ, ਬਲਜੀਤ ਕੌਰ, ਅਜੈ ਵੈਦ ,ਵਿਨੋਦ ਕੁਮਾਰ ,ਕ੍ਰਿਸ਼ਨਾ ਦੇਵੀ ,ਓਂਕਾਰ ਰਾਜੀਵ ਟਿੱਕਾ,ਜਤਿੰਦਰ,ਅਵਤਾਰ ਸਿੰਘ ਖਾਲਸਾ,ਪਵੀ ਟਿਵਾਣਾ,ਪ੍ਰਦੀਪ ਸਿੰਘ,ਸ਼ਰਨ ਕੌਰ,ਬਨਾਰਸੀ ਦਾਸ, ਹਰਮੇਸ਼ ਥਾਪਰ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ।