ਮਹਿਲਾ ਦਿਵਸ ਤੇ “ਸਿੱਖ ਤਾਲਮੇਲ ਕਮੇਟੀ ” ਵੱਲੋਂ ਮਾਨਮਤੀਆਂ ਧੀਆਂ ਦਾ ਕੀਤਾ ਗਿਆ ਸਨਮਾਨ
ਪੰਜਾਬ ਹੌਟਮੇਲ, ਜਲੰਧਰ। ਅੱਜ ਮਹਿਲਾ ਦਿਵਸ ਤੇ ਜਲੰਧਰ ਦੀਆਂ ਮਾਨਮਤੀਆਂ ਸਿੱਖ ਬੇਟੀਆਂ ਜਿਨਾਂ ਵਿੱਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਅਦਾਰਾ ਅਜੀਤ ਪ੍ਰਕਾਸ਼ਨ ਸਮੂਹ ਦੀਆਂ “ਸੀਨੀਅਰ ਐਗਜੀਕਿਊਟਿਵ” ਗੁਰਜੋਤ ਕੌਰ ਅਤੇ “ਚੀਫ ਐਗਜੀਕਿਊਟਿਵ” ਸਰਵਿੰਦਰ ਕੌਰ ਨੂੰ ਜਲੰਧਰ ਦੀ ਸਿਰਮੌਰ ਸੰਸਥਾ “ਸਿੱਖ ਤਾਲਮੇਲ ਕਮੇਟੀ” ਦੇ ਮੈਂਬਰਾਂ ਵੱਲੋਂ ਸ੍ਰੀ ਸਾਹਿਬ ਅਤੇ ਸਰਪਾਓ ਭੇਟਾ ਕਰਕੇ ਸਨਮਾਨਿਤ ਕੀਤਾ ਗਿਆ। ਕਿਉਂਕਿ ਇਹਨਾਂ ਸਿੱਖ ਬੀਬੀਆਂ ਨੇ ਆਪਣੇ ਖੇਤਰ ਵਿੱਚ ਉੱਚਾ ਸਥਾਨ ਤੇ ਮਾਨ ਪ੍ਰਾਪਤ ਕੀਤਾ ਹੈ।

ਅਤੇ ਸਮਾਜ ਵਿੱਚ ਵਡਮੁੱਲਾ ਯੋਗ ਦਾਨ ਅਤੇ ਸੇਧ ਦਿੱਤੀ ਹੈ। ਸਨਮਾਨ ਕਰਨ ਵੇਲੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ , ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ, ਵਿੱਕੀ ਸਿੰਘ ਖਾਲਸਾ ,ਗੁਰਦੀਪ ਸਿੰਘ ਕਾਲੀਆ ਕਲੋਨੀ, ਬਲਦੇਵ ਸਿੰਘ ਚਹਿਲ ਅਤੇ ਸਨੀ ਸਿੰਘ ਉਬਰਾਏ ਨੇ ਕਿਹਾ । ਕਿ ਸਮੁੱਚੇ ਸੰਸਾਰ ਵਿੱਚ ਜਿੱਥੇ ਸਿੱਖ ਭਾਈਚਾਰੇ ਦੇ ਵੀਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਉੱਚ ਪਦਵੀਆਂ ਤੇ ਪਹੁੰਚ ਕੇ ਮੱਲਾਂ ਮਾਰੀਆਂ ਹਨ । ਉੱਥੇ ਸਿੱਖ ਬੀਬੀਆਂ ਵੀ ਕਿਸੇ ਗੱਲੋਂ ਵੀ ਘੱਟ ਨਹੀਂ ਹਨ।

ਅੱਜ ਦੁਨੀਆ ਭਰ ਵਿੱਚ ਸਿੱਖ ਬੱਚੀਆਂ ਵੱਖ ਵੱਖ ਖੇਤਰਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ, ਅਤੇ ਮਾਨ ਪ੍ਰਾਪਤ ਕਰ ਰਹੀਆਂ ਹਨ। ਅਸੀਂ ਅੱਜ ਆਪਣੀਆਂ ਇਹਨਾਂ ਬੇਟੀਆਂ ਨੂੰ ਮਾਨ ਦੇ ਕੇ ਬਹੁਤ ਫਖਰ ਮਹਿਸੂਸ ਕਰ ਰਹੇ ਹਾਂ। ਜਲੰਧਰ ਵਿੱਚ ਹੋਰ ਵੀ ਸਿੱਖ ਬੀਬੀਆਂ ਬੱਚੀਆਂ ਨੇ ਵੱਖ ਵੱਖ ਖੇਤਰਾਂ ਵਿੱਚ ਉੱਚਾ ਸਥਾਨ ਪ੍ਰਾਪਤ ਕਰਕੇ ਪੰਜਾਬ ਨੂੰ ਮਾਨ ਮਹਿਸੂਸ ਕਰਵਾਇਆ ਹੈ।
ਇਸ ਮੋਕੇ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਅਦਾਰਾ ਅਜੀਤ ਦੀਆਂ ਗੁਰਜੋਤ ਕੌਰ ਅਤੇ ਸਰਵਿੰਦਰ ਕੌਰ ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ, ਅਤੇ ਹੋਰ ਵੀ ਜਿੰਮੇਵਾਰੀ ਨਾਲ ਸਮਾਜ ਸੇਵਾ ਵਿੱਚ ਹਾਜ਼ਰ ਰਹਿਣ ਲਈ ਤਤਪਰ ਰਹਿਣ ਦਾ ਪ੍ਰਣ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੋਤ ਸਿੰਘ ਹੈਪੀ, ਹਰਸਿਮਰਨ ਸਿੰਘ, ਹਰਪਾਲ ਸਿੰਘ (ਪਾਲੀ ਚੱਡਾ), ਗੁਰਵਿੰਦਰ ਸਿੰਘ ਨਾਗੀ,ਕਰਮਜੀਤ ਸਿੰਘ ਨੂਰ ਗੁਰਜੀਤ ਸਿੰਘ ਸੋਨੂ ਫਿਰੋਜ਼ਪੁਰੀਆ ਗੁਰਵਿੰਦਰ ਸਿੰਘ ਪਰਮਾਰ, ਜਸਵਿੰਦਰ ਸਿੰਘ ਸੋਨੂ, ਪਲਵਿੰਦਰ ਸਿੰਘ ਬਾਬਾ, ਪਰਮਵੀਰ ਸਿੰਘ ਪਿੰਕਾ ਆਦੀ ਹਾਜ਼ਰ ਸਨ ।