ਪਿਛਲੇ 25 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਨਰਸਿੰਘਾਂ ਵਜਾਉਣ ਵਾਲੇ ਭਾਈ ਜਸਮੀਤ ਸਿੰਘ ਦਾ ਸਿੱਖ ਜਥੇਬੰਦੀਆਂ ਨੇ ਕੀਤਾ ਸਨਮਾਨ
ਪੰਜਾਬ ਹੌਟਮੇਲ, ਜਲੰਧਰ। ਪਿਛਲੇ ਲਗਭਗ 25 ਸਾਲ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ, ਗੁਰੂ ਰਾਮਦਾਸ ਜੀ ਦੇ ਦਰ ਤੇ ਸਵੇਰੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਜੀ ਦੀ ਸਵਾਰੀ ਦਰਬਾਰ ਸਾਹਿਬ ਲਿਆਉਣ ਵੇਲੇ ਨਰਸਿੰਘਾਂ ਵਜਾਉਣ ਦੀ ਸੇਵਾ ਕਰਨ ਵਾਲੇ ਭਾਈ ਜਸਮੀਤ ਸਿੰਘ ਜੀ ਜੋ ਸਵੇਰੇ ਸੱਚਖੰਡ ਵਿਖੇ ਸਵਈਏ ਉਚਾਰਨ ਕਰਦੇ ਹਨ। ਅੱਜ ਜਲੰਧਰ ਪਹੁੰਚੇ ਸਨ।

ਜਿੱਥੇ ਵੱਖ ਵੱਖ ਸਿੱਖ ਜਥੇਬੰਦੀਆਂ ਜਿਨਾਂ ਵਿੱਚ ਸਿੱਖ ਤਾਲਮੇਲ ਕਮੇਟੀ ,ਸ਼ਹੀਦ ਭਾਈ ਮਨੀ ਸਿੰਘ ਕੀਰਤਨ ਸੇਵਾ ਸੁਸਾਇਟੀ, ਰੋਜ਼ ਪਾਰਕ ਖਾਲਸਾ ਯੂਥ ਸਭਾ, ਅਤੇ ਗੁਰਦੁਆਰਾ ਸਿੰਘ ਸਭਾ ਰੋਜ਼ ਪਾਰਕ ਵੱਲੋਂ ਉਹਨਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਭਾਈ ਮਨੀ ਸਿੰਘ ਕੀਰਤਨ ਸੇਵਾ ਸੁਸਾਇਟੀ ਦੇ ਮੁਖੀ ਜਸਪਾਲ ਸਿੰਘ ਰਾਜ ਨਗਰ ਨੇ ਕਿਹਾ।
ਅਜਿਹੀ ਗੁਰਮੁਖ ਰੂਹ ਦੀ ਸੰਗਤ ਕਰਕੇ ਅਸੀਂ ਆਪਣੇ ਆਪ ਤੇ ਮਾਨ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਰੋਬੇਨ ਨੇ ਕਿਹਾ ।
ਲਗਾਤਾਰ 25 ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕਰਨ ਵਾਲੇ ਅਤੇ ਗੁਰੂ ਘਰ ਵਿੱਚ ਸਵਈਏ ਉਚਾਰਨ ਕਰਨ ਵਾਲੇ ਗੁਰਸਿੱਖ ਵੀਰ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ । ਅਸੀਂ ਗੁਰੂ ਸਾਹਿਬ ਅਤੇ ਅਰਦਾਸ ਕਰਦੇ ਹਾਂ ਕੀ ਵੀਰ ਜੀ ਇਸੇ ਤਰ੍ਹਾਂ ਲਗਾਤਾਰ ਸੇਵਾ ਕਰਦੇ ਰਹਿਣ।
ਇਸ ਮੌਕੇ ਤੇ ਰੋਜ਼ ਪਾਰਕ ,ਖਾਲਸਾ ਯੂਥ ਸਭਾ ਅਤੇ ਗੁਰਦੁਆਰਾ ਸਿੰਘ ਸਭਾ ਰੋਜ਼ ਪਾਰਕ ਦੇ ਮੈਂਬਰਾਂ ਨੇ ਗਗਨਦੀਪ ਸਿੰਘ, ਗੋਬਿੰਦਪ੍ਰੀਤ ਸਿੰਘ , ਸਿਮਰਜੋਤ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ ਸੈਣੀ ,ਕਮਲਜੋਤ ਸਿੰਘ ਠਾਕੁਰ, ਉਦੇਵੀਰ ਸਿੰਘ ਅਤੇ ਸਰਬਜੋਤ ਸਿੰਘ ਨੇ ਭਾਈ ਜਸਮੀਤ ਸਿੰਘ ਜੀ ਨੂੰ ਜੀ ਆਇਆ ਆਖਦੇ ਹੋਏ ਆਖਿਆ। ਕਿ ਵੱਖ-ਵੱਖ ਜਥੇਬੰਦੀਆਂ ਨਾਲ ਅਸੀਂ ਵੀ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਾਂ। ਜੋ ਅਜਿਹੇ ਵੀਰ ਦਾ ਅੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।