Breaking News: ਸਿੱਖ ਤਾਲਮੇਲ ਕਮੇਟੀ ਦੇ ਉਦਮ ਸਦਕਾ ” ਬਾਬਾ ਬੰਦਾ ਸਿੰਘ ਬਹਾਦਰ” ਦੇ ਨਾਮ ਤੇ ਜਲਦ ਬਣੇਗਾ ਚੌਕ
ਵਿਧਾਇਕ ਰਮਨ ਅਰੋੜਾ ਤੇ ਸੀਨੀਅਰ ਡਿਪਟੀ ਮੇਅਰ ਬਿੱਟੂ ਵਲੋ ਕਮੇਟੀ ਨੂੰ ਦਿੱਤਾ ਭਰੋਸਾ
ਪੰਜਾਬ ਹੌਟਮੇਲ, ਜਲੰਧਰ। ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਇੱਕ ਚੌਂਕ ਬਣਾਉਣ ਲਈ ਮੰਗ ਪੱਤਰ ਸਿੱਖ ਤਾਲਮੇਲ ਕਮੇਟੀ ਵੱਲੋਂ ਨਗਰ ਨਿਗਮ ਦੇ ਦਫਤਰ ਵਿੱਚ 2013 ਨੂੰ ਦਿੱਤਾ ਗਿਆ ਸੀ।

ਜਿਸ ਵਿੱਚ ਡੋਲਫਿਨ ਹੋਟਲ ਦੇ ਨਜ਼ਦੀਕ ਪੁਰਾਨੀ ਸਬਜ਼ੀ ਮੰਡੀ ਚੌਂਕ ਦਾ ਨਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਉਸ ਵੇਲੇ ਦੇ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਮੌਜੂਦਾ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਜਨਰਲ ਹਾਊਸ ਵਿੱਚ ਇਹ ਮਤਾ ਪੇਸ਼ ਕੀਤਾ ਗਿਆ।

ਜਿਸ ਨੂੰ ਸਰਬ ਸੰਮਤੀ ਨਾਲ 09-07- 2013 ਨੂੰ ਹਾਊਸ ਵੱਲੋਂ ਪਾਸ ਕਰ ਦਿੱਤਾ ਗਿਆ। ਜਿਸ ਦੀ ਪ੍ਰਵਾਨਗੀ ਸਥਾਨਕ ਸਰਕਾਰ ਵਿਭਾਗ ਵੱਲੋਂ 18-7- 2013 ਨੂੰ ਦਿੱਤੀ ਗਈ । ਬਾਵਜੂਦ ਇਸ ਦੇ 12 ਸਾਲ ਬੀਤ ਜਾਣ ਮਗਰੋਂ ਵੀ ਚੌਂਕ ਬਣਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ।

ਅੱਜ ਸਿੱਖ ਤਾਲਮੇਲ ਕਮੇਟੀ ਵੱਲੋਂ ਇਹ ਮੁੱਦਾ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ, ਮੇਅਰ ਵਨੀਤ ਧੀਰ, ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ) ਨੇ ਦੱਸਿਆ ।

ਕਿ ਸਾਡੀ ਬੇਨਤੀ ਨੂੰ ਤੁਰੰਤ ਮੰਨਦੇ ਹੋਏ ਵਿਧਾਇਕ ਰਮਨ ਅਰੋੜਾ ਅਤੇ ਸੀਨੀਅਰ ਡਿਪਟੀ ਮੇਅਰ ਨੇ ਸਬਜ਼ੀ ਮੰਡੀ ਚੌਂਕ ,ਜਿਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਰੱਖਿਆ ਗਿਆ ਹੈ ,ਦਾ ਅਸੀਂ ਤਾਲਮੇਲ ਕਮੇਟੀ ਦੀ ਸਮੁੱਚੀ ਟੀਮ ਨਾਲ ਦੌਰਾ ਕੀਤਾ। ਅਤੇ ਚੌਂਕ ਬਣਾਉਣ ਦੇ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਵੀ ਲਈ।ਇਸ ਮੌਕੇ ਤੇ ਵਿਧਾਇਕ ਰਮਨ ਅਰੋੜਾ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਸਮੁੱਚੀਆਂ ਸੰਗਤਾਂ ਨੂੰ ਯਕੀਨ ਦਵਾਇਆ ।ਕਿ ਸਾਰੀਆਂ ਰੁਕਾਵਟਾਂ ਨੂੰ ਇਕ ਦੋ ਦਿਨ ਤੱਕ ਦੂਰ ਕਰਕੇ ਬੜੀ ਜਲਦੀ ਬਾਬਾ ਜੀ ਦੇ ਨਾਮ ਤੇ ਇਸ ਚੌਕ ਨੂੰ ਹੋਂਦ ਵਿੱਚ ਲਿਆਂਦਾ ਜਾਵੇਗਾ।

ਇਸ ਚੌਂਕ ਵਿੱਚ ਬਾਬਾ ਬੰਦਾ ਬਹਾਦਰ ਸਿੰਘ ਜੀ ਦਾ ਆਦਮ ਕਦ ਬੁੱਤ ਲਾ ਕੇ ਇਸ ਚੌਂਕ ਦਾ ਸੁੰਦਰੀਕਰਨ ਅਤੇ ਨਵੀਨੀਕਰਨ ਵੀ ਕੀਤਾ ਜਾਵੇਗਾ,ਤੇ ਉਹਨਾਂ ਦਾ ਲਸਾਨੀ ਇਤਿਹਾਸ ਨੂੰ ਵੀ ਅੰਕਿਤ ਕੀਤਾ ਜਾਵੇਗਾ। ਤਾਂ ਜੌ ਸਾਡੀਆਂ ਆਉਣ ਵਾਲੀਆਂ ਪੀੜੀਆਂ ਉਹਨਾਂ ਦੇ ਗੌਰਵਮਈ ਜਿੰਦਗੀ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈ ਸਕਣ।
ਇਸ ਤੋਂ ਪਹਿਲਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਨੂੰ ਗੁਰੂ ਘਰ ਦਾ ਬਖਸ਼ਿਆ ਸਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀਆ ਕਲੋਨੀ, ਹਰਜੀਤ ਸਿੰਘ ਬਾਬਾ, ਪ੍ਰਭਜੋਤ ਸਿੰਘ ,ਹਰਪ੍ਰੀਤ ਸਿੰਘ ਰੋਬਿਨ ਅਮਨਦੀਪ ਸਿੰਘ ਬੱਗਾ, ਤਰਲੋਚਨ ਸਿੰਘ ਭਸੀਨ ,ਹਰਪਾਲ ਸਿੰਘ ਪਾਲੀ ਚੱਡਾ, ਪਰਮਪ੍ਰੀਤ ਸਿੰਘ ਵਿੱਟੀ, ਪਲਵਿੰਦਰ ਸਿੰਘ ਬਾਬਾ, ਗੁਰਵਿੰਦਰ ਸਿੰਘ ਨਾਗੀ ,ਪ੍ਰਿਤਪਾਲ ਸਿੰਘ (ਸੰਨੀ ਉਬਰਾਏ) ,ਗੁਰਨਾਮ ਸਿੰਘ ,ਭੁਪਿੰਦਰ ਸਿੰਘ ਵੜਿੰਗ, ਅਸ਼ਵਨੀ ਮਲਹੋਤਰਾ, ਅਰਵਿੰਦਰ ਪਾਲ ਸਿੰਘ ਬਬਲੂ, ਜਸਪਾਲ ਸਿੰਘ, ਤਲਵਿੰਦਰ ਸਿੰਘ ਸ਼ੇਰੂ ,ਪਰਮਵੀਰ ਸਿੰਘ ਪਿੰਕਾ, ਕੁਲਵਿੰਦਰ ਸਿੰਘ, ਮਨਵੀਰ ਸਿੰਘ ਬਿੰਦਰਾ, ਗੁਰਨਾਮ ਸਿੰਘ ਮਠਾਰੂ, ਮਨਪ੍ਰੀਤ ਸਿੰਘ ਬਿੰਦਰਾ, ਜਿੰਮੀ ਬਿੰਦਰਾ, ਮਨਵਿੰਦਰ ਸਿੰਘ ਭਾਟੀਆ ਆਦਿ ਮੌਜੂਦ ਸਨ