ਪੰਜਾਬ ਸਾਹਿਤਕ ਮੰਚ ਵੱਲੋਂ ਮਹੀਨਾ ਵਾਰ ਕਵੀ ਦਰਬਾਰ ਕਰਵਾਇਆ ਗਿਆ
ਪੰਜਾਬ ਹੌਟਮੇਲ, ਜਲੰਧਰ। ਪੰਜਾਬ ਸਾਹਿਤਕ ਮੰਚ ਵੱਲੋਂ ਮਹੀਨਾਵਾਰ ਕਵੀ ਦਰਬਾਰ ਸੈਕੂਲਰ ਪਬਲਿਕ ਸਕੂਲ,ਗੁਰੂ ਅਮਰਦਾਸ ਐਕਸਟੈਂਸ਼ਨ,ਸਲੇਮਪੁਰ ਰੋਡ,ਨੇੜੇ ਵੇਰਕਾ ਮਿਲਕ ਪਲਾਂਟ ਜਲੰਧਰ ਵਿਖੇ ਕਰਵਾਇਆ ਗਿਆ,ਜਿਸ ਵਿੱਚ ਜਗਦੀਸ਼ ਰਾਣਾ ਅਤੇ ਮੱਖਣ ਲੁਹਾਰ ਵੱਲੋਂ ਸੰਪਾਦਕ ਕੀਤੀ ਗਈ ਕਿਤਾਬ ‘ਹਰਫਾਂ ਦਾ ਚਾਨਣ’ ਸਾਹਿਤਕਾਰਾਂ ਨੂੰ ਸਨਮਾਨ ਵਜੋਂ ਦਿਤੀ ਗਈ।

ਮੰਚ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਡਵਾਂ ਨੇ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਉੱਘੇ ਕਵੀਆਂ ਅਤੇ ਸਾਹਿਤਕਾਰਾਂ,ਦਲਜੀਤ ਮਹਿਮੀ,ਸੁਰਿੰਦਰ ਗੁਲਸ਼ਨ,ਜਗਦੀਸ਼ ਰਾਣਾ, ਪ੍ਰਸ਼ੋਤਮ ਲਾਲ ਸਰੋਏ, ਸੁਰਿੰਦਰ ਪਾਲ,ਮਨੋਜ ਫਗਵਾੜਵੀ,ਸੁਖਦੇਵ ਸਿੰਘ ਗੰਡਵਾਂ,ਮਨਜੀਤ ਸਿੰਘ, ਪ੍ਰਿੰਸੀਪਲ ਸੁਰਿੰਦਰ ਮੋਹਨ,ਲਾਲੀ ਕਰਤਾਰਪੁਰੀ, ਕੇਕੇ ਸਾਹਿਬ, ਕੈਪਟਨ ਆਰ ਐਸ ਮੁਲਤਾਨੀ, ਅਵਤਾਰ ਸਿੰਘ ਬੈਂਸ,ਤਰਸੇਮ ਜਲੰਧਰੀ,ਗੁਰਚਰਨ ਸਿੰਘ ਦਿਲਬਰ, ਰਾਜੀਵ ਜੈਰਥ,ਨਵਦੀਪ ਦੀਪਕ, ਗੋਲਡੀ ਪ੍ਰਭਾਕਰ, ਸੀਮਾ ਭਗਤ,ਹਰਦੀਪ ਕੌਰ, ਹਰਜਿੰਦਰ ਕੌਰ,ਗੁਰਬਖਸ਼ ਕੌਰ, ਹਰਮੇਸ਼ ਜੀ,ਪ੍ਰਿੰਸੀਪਲ ਜਸਵੰਤ ਸਿੰਘ,ਸੰਤੋਖ ਸਿੰਘ,ਭਗਵੰਤ ਸਿੰਘ,ਕੁਲਜੀਤ ਸਿੰਘ ਚਾਵਲਾ, ਹਰਜਿੰਦਰ ਸਿੰਘ ਜਿੰਦੀ ਅਤੇ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਨੇ ਆਪਣੀਆਂ ਰਚਨਾਵਾਂ ਰਾਹੀਂ ਸਾਂਝ ਪਾਈ ਅਤੇ ਹਾਜ਼ਰੀ ਲਗਵਾਈ।
ਮੰਚ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਜਿੰਦੀ ਵੱਲੋਂ ‘ਪੰਜਾਬ ਦੇ ਲਿਖਾਰੀ’ ਚੈਨਲ ਰਾਹੀਂ ਸਾਰਾ ਪ੍ਰੋਗਰਾਮ ਲਾਈਵ ਕੀਤਾ ਗਿਆ,ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਪ੍ਰੈਸ ਸਕੱਤਰ ਲਾਲੀ ਕਰਤਾਰਪੁਰੀ ਵੱਲੋਂ ਬਾਖੂਬੀ ਨਿਭਾਈ ਗਈ। ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਅਤੇ ਚੇਅਰਮੈਨ ਅਵਤਾਰ ਸਿੰਘ ਬੈਂਸ ਵੱਲੋਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।