“ਸਿੱਖ ਤਾਲਮੇਲ ਕਮੇਟੀ ” ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਨਾਲ ਮਨਾਇਆ
ਜਲੰਧਰ (ਰੋਜ਼ਾਨਾ ਭਾਸਕਰ): ਵੀਹਵੀਂ ਸਦੀ ਦੇ ਮਹਾਨ ਜਰਨੈਲ ਤੇ ਦਰਬਾਰ ਸਾਹਿਬ ਜੀ ਦੀ ਮਾਨ ਦੇ ਬਹਾਲੀ ਲਈ ਆਪਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ,ਅੱਜ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ, ਪੁਲੀ ਅਲੀ ਮਹੱਲਾ ਵਿਖੇ ,ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ । ਸਭ ਤੋਂ ਪਹਿਲਾਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਤੇ ਸੰਗਤਾਂ ਵੱਲੋਂ ਪੰਜ ਸ਼੍ਰੀ ਚੌਪਈ ਸਾਹਿਬ ਜੀ ਦੇ ਪਾਠ ਦੇ ਜਾਪ ਕੀਤੇ ਗਏ ।

ਉਪਰੰਤ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ), ਸਤਪਾਲ ਸਿੰਘ ਸਿਦਕੀ, ਭੁਪਿੰਦਰ ਸਿੰਘ 6 ਜੂਨ ,ਪਰਮਪ੍ਰੀਤ ਸਿੰਘ ਵਿੱਟੀ, ਜੇ ਐਸ ਬੱਗਾ , ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ।ਕੀ ਆਮ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿਪਾਹੀ ਵਾਲਾ ਪੱਖ ਸਭ ਨੂੰ ਦੱਸਿਆ ਜਾਂਦਾ ਹੈ।
ਪਰ ਉਹ ਸਿਪਾਹੀ ਦੇ ਨਾਲ ਨਾਲ ਇੱਕ ਮਹਾਨ ਸੰਤ ਵੀ ਸਨ ।ਉਹਨਾਂ ਵੱਲੋਂ ਕਿੰਨੇ ਕਿੰਨੇ ਘੰਟਿਆਂ ਬੱਧੀ ਲਗਾਤਾਰ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਸਨ । ਉਹਨਾਂ ਦੇ ਕੀਤੇ ਜਾਪ ਨਾਲ ਹੀ ਓਨਾ ਵਿੱਚ ਦਰਬਾਰ ਸਾਹਿਬ ਲਈ ਆਪਾ ਕੁਰਬਾਨ ਕਰਨ ਦੀ ਮਹਾਨ ਭਾਵਨਾ ਪ੍ਰਗਟ ਹੋਈ। ਸਾਡਾ ਜਨਮਦਿਨ ਮਨਾਇਆ ਤਾਂ ਹੀ ਪ੍ਰਵਾਨ ਹੈ।
ਜੇ ਅਸੀਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਸਿੱਖ ਸਿਧਾਂਤਾਂ ਤੇ ਹਰ ਵਕਤ ਪਹਿਰਾ ਦਈਏ। ਕਿਸੇ ਵੀ ਗੁਰਸਿੱਖ ਤੇ ਹੋਏ ਹਮਲੇ ਲਈ ਡੱਟ ਕੇ ਖੜੇ ਹੋਈਏ । ਉਪਰੰਤ ਆਨੰਦ ਸਾਹਿਬ ਜੀ ਦੇ ਛੇ ਪੋੜੀਆਂ ਦੇ ਜਾਪ ਕੀਤੇ ਗਏ ਅਤੇ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਅਟੁੱਟ ਵਰਤਾਈ ਗਈ। ਇਸ ਉਪਰੰਤ ਛੋਲੇ ਭਟੂਰਿਆਂ ਦੇ ਲੰਗਰ ਅਤੇ ਮਠਿਆਈਆਂ ਵੰਡੀਆਂ ਗਈਆਂ। ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੇ ਆਕਾਸ਼ ਗੁੰਜਾਓ ਨਾਰੇ ਲਗਾਏ ਗਏ।
ਇਸ ਮੌਕੇ ਹੋਰਨਾਂ ਤੋਂ ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ ,ਪਰਮਜੀਤ ਸਿੰਘ, ਗੁਰਜੀਤ ਸਿੰਘ ਪੋਪਲੀ , ਹਰਪ੍ਰੀਤ ਸਿੰਘ ਰੋਬਿਨ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ, ਅਰਵਿੰਦਰ ਸਿੰਘ ਬਬਲੂ, ਹਰਪ੍ਰੀਤ ਸਿੰਘ ਸੋਨੂ, ਹਰਜੋਤ ਸਿੰਘ ਲੱਕੀ, ਟੀਐਸ ਭਸੀਨ, ਮੇਜਰ ਸਿੰਘ, ਪਰਮਵੀਰ ਸਿੰਘ , ਮਹਿੰਦਰ ਪਾਲ ਸਿੰਘ ਵਾਲੀਆ, ਜਤਿੰਦਰ ਸਿੰਘ ਕੋਹਲੀ, ਪਰਮਵੀਰ ਸਿੰਘ , ਅਰਵਿੰਦਰ ਸਿੰਘ ਵਿੱਕੀ, ਸੰਨੀ ਰਠੋਰ, ਪ੍ਰਿਤਪਾਲ ਸਿੰਘ ਸੰਨੀ ਉਬਰਾਏ, ਪ੍ਰਭਜੋਤ ਸਿੰਘ ਖਾਲਸਾਰਾਜਾ ਸਿੰਘ , ਮਨਮਿੰਦਰ ਸਿੰਘ ਭਾਟੀਆ, ਸੰਦੀਪ ਸਿੰਘ, ਜਤਿੰਦਰ ਪਾਲ ਸਿੰਘ ਖਾਲਸਾ, ਜਸਵਿੰਦਰ ਸਿੰਘ, ਦੀਪ ਕੌਰ ਖਾਲਸਾ, ਜਗਜੀਤ ਸਿੰਘ ਧੰਜਲ, ਗੁਰਮੀਤ ਸਿੰਘ, ਮਨਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।