Breaking NewsEntertainment deskअमृतसरचंडीगढ़जालंधरपंजाबफीचर्सराज्य समाचार

Punjab News: ਫਿਲਮ ਐਮਰਜੰਸੀ ਦੀ ਰੋਕ ਲਈ ਸਿੱਖ ਤਾਲਮੇਲ ਕਮੇਟੀ ਤੇ ਵੱਖ-ਵੱਖ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

Spread the love

ਪੀ ਵੀ ਆਰ ਸਿਨੇਮਾ ਦੇ ਵੱਖ ਵੱਖ ਪ੍ਰਬੰਧਕਾਂ ਨੂੰ ਵੀ ਮਿਲਿਆ ਗਿਆ

ਪੰਜਾਬ ਹੌਟਮੇਲ, ਜਲੰਧਰ। ਕੰਗਨਾ ਰਨੋਤ ਦੀ ਵਿਵਾਦਿਤ ਫਿਲਮ ਐਮਰਜੰਸੀ, ਜਿਸ ਨੂੰ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਲੱਗਣ ਤੋਂ ਰੋਕਿਆ ਗਿਆ ਸੀ। ਹੁਣ ਜਦ ਕਿ ਕੰਗਨਾ ਵੱਲੋਂ ਇਹ ਫਿਲਮ ਸ਼ੁਕਰਵਾਰ ਮਿਤੀ 17 ਜਨਵਰੀ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ।

ਇਸ ਸਬੰਧ ਵਿੱਚ ਜਲੰਧਰ ਦੀ ਸਿਰਮੌਰ ਸੰਸਥਾ ਸਿੱਖ ਤਾਲਮੇਲ ਕਮੇਟੀ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ ਇਕ ਮੰਗ ਪੱਤਰ ਏ ਡੀ ਸੀ ਪੀ ਅੰਕੁਰ ਗੁਪਤਾ ਨੂੰ ਦਿੱਤਾ ਗਿਆ, ਅਤੇ ਇਸ ਫਿਲਮ ਦੀ ਰਿਲੀਜ਼ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ।ਇਸ ਤੋਂ ਬਾਦ ਜਥੇਬੰਦੀਆਂ ਐਮ ਬੀ ਡੀ ਮਾਲ ਦੇ ਪੀਵੀਆਰ ਸਿਨੇਮਾ ਵਿੱਚ ਮੈਨੇਜਰ ਕ੍ਰਿਸ਼ਨ ਨੂੰ ਮਿਲਿਆ ਗਿਆ, ਅਤੇ ਇਸ ਫਿਲਮ ਦੇ ਰਿਲੀਜ਼ ਨੂੰ ਰੋਕਣ ਨੂੰ ਮੰਗ ਕੀਤੀ ਗਈ, ਅਤੇ ਉਹਨਾਂ ਵਲੋ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ।

ਇਸ ਮੌਕੇ ਬੋਲਦੇਆਂ ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਚੱਡਾ , ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਜਲੰਧਰ ਵਿਚ ਇਸ ਫਿਲਮ ਨੂੰ ਕਦੇ ਵੀ ਚੱਲਣ ਨਹੀਂ ਦਿੱਤਾ ਜਾਵੇਗਾ। ਉੱਥੇ ਹੀ ਆਗਾਜ਼ ਟੀਮ ਅਤੇ ਸ਼ਹੀਦ ਊਧਮ ਸਿੰਘ ਕਲੱਬ ਤੋਂ ਪਰਮਪ੍ਰੀਤ ਸਿੰਘ ਬਿੱਟੀ ਅਤੇ ਜੇ ਇਸ ਬੱਗਾ ਨੇ ਕਿਹਾ ਕਿ ਕੰਗਨਾ ਦੀ ਸੋਚ ਹਮੇਸ਼ਾ ਪੰਜਾਬ ਪ੍ਰਤੀ ਮਾੜੀ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਸੰਤ ਨਗਰ ,ਮੀਡੀਆ ਇੰਚਾਰਜ ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ, ਬਲਵਿੰਦਰ ਸਿੰਘ, ਜੋਗਿੰਦਰ ਪਾਲ ਸਿੰਘ ਆਦੀ ਹਾਜ਼ਰ ਸਨ ।

Leave a Reply

Your email address will not be published. Required fields are marked *