ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਵੱਲੋਂ ਬਾਜ਼ਾਰ ਬੰਦ ਰੱਖਿਆ
ਪੰਜਾਬ ਹੌਟਮੇਲ, ਜਲੰਧਰ। ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ, ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉਸ ਨੂੰ ਜਲੰਧਰ ਸ਼ਹਿਰ ਵਿੱਚ ਭਰਪੂਰ ਸਮਰਥਨ ਮਿਲਿਆ ਹੈ। ਜਲੰਧਰ ਟੂ ਵੀਲਰਸ ਡੀਲਰਜ ਐਸੋਸੀਏਸ਼ਨ ਵੱਲੋਂ ਸਮੁੱਚੇ ਮੈਂਬਰਾਂ ਨੇ ਪੂਰੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸਮੁੱਚਾ ਪੁਲੀ ਅਲੀ ਮੁਹੱਲਾ ਸੁਨਸਾਨ ਨਜ਼ਰ ਆ ਰਿਹਾ ਸੀ ।ਇਸ ਸਬੰਧ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਸੁਰੇਸ਼ ਕੁਮਾਰ, ਬੋਬੀ ਬਹਿਲ , ਡੈਮੀ ਬਤਰਾ ਨੇ ਕਿਹਾ ਕਿ ਕਿਸਾਨ ਭਰਾਵਾਂ ਨੇ ਜਦੋਂ ਜਦੋਂ ਵੀ ਆਪਣੇ ਹੱਕੀ ਮੰਗਾਂ ਲਈ ਕੋਈ ਵੀ ਬੰਦ ਦੀ ਕਾਲ ਦਿੱਤੀ ਹੈ ।
ਤਾਂ ਆਟੋ ਡੀਲਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਉਹਨਾਂ ਦੇ ਹੱਕ ਵਿੱਚ ਡੱਟ ਕੇ ਖੜੇ ਹੋਏ ਹਨ ,ਅਤੇ ਅੱਗੋਂ ਵੀ ਪੂਰੀ ਤਰਾਂ ਸਾਥ ਦਿੰਦੇ ਰਹਿਣਗੇ । ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ। ਕਿ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨੇ, ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਟਿੰਕੂ, ਹਰਪ੍ਰੀਤ ਸਿੰਘ ਸੋਨੂ, ਸਤੀਸ਼ ਕੁਮਾਰ ਕਾਲੜਾ, ਰੋਹਿਤ ਕਾਲੜਾ, ਆਤਮ ਪ੍ਰਕਾਸ਼, ਹਰਨੇਕ ਸਿੰਘ ਨੇਕ, ਹੰਸਰਾਜ ਅਤੇ ਮੋਨੂ ਬਹਿਲ ਆਦਿ ਹਾਜ਼ਰ ਸਨ ।