ਗੁਰਦੁਆਰਾ ਪ੍ਰਭਾਤ ਨਗਰ ਤੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਨਿਕਲਿਆ
ਰਾਜ ਕਰੇਗਾ ਖਾਲਸਾ” ” ਪੰਥ ਕੀ ਜੀਤ ” ਦੇ ਆਕਾਸ਼ ਗੁਜਾਓ ਜੈਕਾਰੇ ਲਾਏ
ਪੰਜਾਬ ਹੌਟਮੇਲ, ਜਲੰਧਰ। ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਅਨੇਕਾਂ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਭਾਤ ਨਗਰ ਗਾਜ਼ੀਗੁੱਲਾ ਤੋਂ ਆਰੰਭ ਹੋਇਆ। ਸਭ ਤੋਂ ਅੱਗੇ ਨਗਾਰਾ ਵਜਾਉਂਦੇ ਸਿੰਘ ਚੱਲ ਰਹੇ ਸਨ। ਉਸ ਤੋਂ ਉਸ ਉਪਰੰਤ ਸਰਦਾਰ ਹਰੀ ਸਿੰਘ ਨਲਵਾ ਅਖਾੜਾ ਮੁਹੱਲਾ ਕਰਾਰ ਖਾਂ ਵਾਲੇ ਭਾਈ ਮਨਬੀਰ ਸਿੰਘ ਸਾਹੀ ਜੀ ਅਗਵਾਈ ਵਿੱਚ ਆਪਣੇ ਗਤਕੇ ਦੇ ਜ਼ੋਰ ਦਿਖਾ ਰਹੇ ਸਨ ।
ਉਸ ਉਪਰੰਤ ਵੱਡੀ ਗਿਣਤੀ ਵਿੱਚ ਸੰਗਤਾਂ ਕੇਸਰੀ ਨਿਸ਼ਾਨ ਸਾਹਿਬ ਹੱਥ ਵਿੱਚ ਫੜ ਕੇ “ਰਾਜ ਕਰੇਗਾ ਖਾਲਸਾ” ” ਪੰਥ ਕੀ ਜੀਤ ” ਦੇ ਆਕਾਸ਼ ਗੁਜਾਓ ਜੈਕਾਰੇ ਲਗਾ ਰਹੇ ਸਨ । ਬੀਬੀਆਂ ਵੱਡੀ ਗਿਣਤੀ ਵਿੱਚ ਪਾਲਕੀ ਸਾਹਿਬ ਅੱਗੇ ਸਫਾਈ ਦੀ ਸੇਵਾ ਕਰ ਰਹੀਆਂ ਸਨ। ਉਪਰੰਤ ਫੁੱਲਾਂ ਦੀ ਸੇਵਾ ਨੌਜਵਾਨ ਸਭਾ ਵਾਲੇ ਕਰ ਰਹੇ ਸਨ ।ਪਾਲਕੀ ਸਾਹਿਬ ਮਗਰ ਸੰਗਤਾਂ ਦਾ ਵਿਸ਼ਾਲ ਠਾਠਾ ਮਾਰਦਾ ਇਕੱਠ ਗੁਰੂ ਜਸ ਅਤੇ ਚਾਰ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਅਤੇ ਮਾਤਾ ਗੁਜਰ ਕੌਰ ਜੀ ਦੇ ਜੈਕਾਰੇ ਲਗਾ ਰਹੇ ਸਨ।
ਨਗਰ ਕੀਰਤਨ ਗੁਰੂ ਘਰ ਤੋਂ ਚੱਲ ਕੇ ਸਮੁੱਚੇ ਪ੍ਰਭਾਤ ਨਗਰ ਦੀ ਪਰਿਕਰਮਾ ਕਰਨ ਤੋਂ ਬਾਅਦ ਵਾਲਮੀਕ ਕਲੋਨੀ ਅਤੇ ਗੁਰਦੇਵ ਨਗਰ ਮੁਹੱਲੇ ਵਿੱਚ ਹੁੰਦਾ ਹੋਇਆ। ਗੁਰੂ ਘਰ ਗੁਰਦੇਵ ਨਗਰ ਵਿਖੇ ਪਹੁੰਚਿਆ । ਜਿੱਥੇ ਗੁਰੂ ਘਰ ਵੱਲੋਂ ਸੰਗਤ ਲਈ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ ਸਨ। ਉਸ ਉਪਰੰਤ ਸਮੁੱਚੇ ਰੂਟ ਤੇ ਦਾਣਾ ਮੰਡੀ ਵਰਕਸ਼ਾਪ ਚੌਂਕ ਦੇ ਰਸਤੇ ਵਿੱਚ ਥਾਂ-ਥਾਂ ਸੰਗਤਾਂ ਲਈ ਲੰਗਰ ਲੱਗੇ ਹੋਏ ਸਨ ।
ਜਿਨਾਂ ਵਿੱਚ ਬੱਬੂ ਮੇਡਾਲਾ ਅਤੇ ਹੋਰ ਵੀ ਸੰਗਤਾਂ ਸ਼ਾਮਿਲ ਸਨ। ਗੁਰਦੇਵ ਨਗਰ ਵਿਖੇ ਸੇਵਾ ਕਰਨ ਵਾਲੇ ਵਿੱਚ ਰਜਿੰਦਰ ਸਿੰਘ ਮਿਗਲਾਨੀ , ਹਰਪ੍ਰੀਤ ਸਿੰਘ ਨੀਟੂ, ਜਤਿੰਦਰ ਜੋਤ ਸਿੰਘ, ਦਲਜੀਤ ਸਿੰਘ ਲੱਕੀ, ਸਰਬਜੀਤ ਸਿੰਘ, ਅਮਰਜੀਤ ਸਿੰਘ ਗੁਰਦੇਵ ਨਗਰ ਆਦਿ ਹਾਜ਼ਰ ਸਨ। ਸਮੁੱਚੇ ਨਗਰ ਕੀਰਤਨ ਦੀ ਦੇਖ ਰੇਖ ਮੁੱਖ ਸੇਵਾਦਾਰ ਪ੍ਰਭਜੋਤ ਸਿੰਘ ,ਡਾਕਟਰ ਜਸਬੀਰ ਸਿੰਘ, ਦਲੀਪ ਸਿੰਘ ਅਤੇ ਮਨਜੀਤ ਸਿੰਘ ਵਿਰਦੀ ਕਰ ਰਹੇ ਸਨ।
ਨਗਰ ਕੀਰਤਨ ਜਦੋਂ ਗੋਪਾਲ ਨਗਰ ਵਿੱਚੋਂ ਦੀ ਲੰਘਿਆ। ਜਿੱਥੇ ਤਜਿੰਦਰ ਸਿੰਘ ਪਰਦੇਸੀ ਦੇ ਪਰਿਵਾਰ ਵੱਲੋਂ ਦੁੱਧ ਅਤੇ ਮੱਠੀਆਂ ਦੇ ਲੰਗਰ ਲਗਾਏ ਗਏ ਸਨ। ਲੰਗਰ ਦੀ ਸੇਵਾ ਹਰਸਿਮਰਨ ਸਿੰਘ ,ਮਨਜਿੰਦਰ ਸਿੰਘ, ਗੁਰਮਾਨ ਸਿੰਘ ,ਮਨਰਾਜ ਸਿੰਘ ,ਰਜਿੰਦਰ ਕੌਰ, ਮਨਪ੍ਰੀਤ ਕੌਰ, ਅਮਰਜੀਤ ਕੌਰ ਅਤੇ ਹਰਸਿਮਰਨ ਦੀਪ ਸਿੰਘ ਕਰ ਰਹੇ ਸੀ ।
ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ, ਗੁਰੂ ਘਰ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਨਾਲ ਪਰਮਿੰਦਰ ਸਿੰਘ, ਮਨਜੀਤ ਸਿੰਘ ਖਾਲਸਾ ,ਸਤਨਾਮ ਸਿੰਘ, ਸਿਮਰਨਜੀਤ ਸਿੰਘ, ਅਮਰਜੀਤ ਸਿੰਘ ,ਦਲਜੀਤ ਸਿੰਘ, ਮੇਹਰ ਸਿੰਘ , ਪ੍ਰਤਾਪ ਸਿੰਘ, ਅਭਿਜੋਤ ਸਿੰਘ ਤੋਂ ਇਲਾਵਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਮੈਂਬਰਾਂ ਹਾਜ਼ਰ ਸਨ।