ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਜਾ ਰਿਹਾ ਹੈ, ਬੀਜੇਪੀ ਦਾ ਸਿੱਖ ਕੌਮ ਤੇ ਇੱਕ ਹੋਰ ਹਮਲਾ: ਸਿੱਖ ਤਾਲਮੇਲ ਕਮੇਟੀ
Punjab Hotmail, जालंधर। ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ਸਾਹਿਬ ਵਿੱਖੇ ਸਿੱਖਾਂ ਤੋਂ 4800 ਦੇ ਲਗਭਗ ਰਵਾਇਤੀ ਹਥਿਆਰ ਜੌ ਪਾਈਐ ਸਾਨੂੰ ਦਸਮੇਸ਼ ਪਿਤਾ ਬਖਸ ਕੇ ਗਏ ਹਨ ਅਤੇ ਸੰਵਿਧਾਨ ਵਿੱਚ ਇਸ ਨੂੰ ਰੱਖਣ ਦੀ ਮਾਨਤਾ ਹੈ ਨੂੰ ਜਬਤ ਕਰਕੇ ਪਰਚਾ ਵੀ ਦਰਜ ਕੀਤਾ ਗਿਆ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਰਵਿੰਦਰ ਪਾਲ ਸਿੰਘ ਬਬਲੂ ਅਤੇ ਪ੍ਰੀਤਮ ਸਿੰਘ ਬੰਟੀ ਰਾਠੌਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਕ ਪਾਸੇ ਭਾਜਪਾ ਸਰਕਾਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ 300 ਸਾਲਾ ਪਰਕਾਸ਼ ਪੁਰਬ ਮਨਾਇਆ ਅਤੇ ਇਹ ਪਰਚਾਰ ਕੀਤਾ ਕਿ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਲਈ ਬਲੀਦਾਨ ਦਿੱਤਾ।
ਹਾਲਾਂ ਕਿ ਗੁਰੂ ਸਾਹਿਬ ਧਰਮ ਦੀ ਆਜ਼ਾਦੀ ਲਈ ਆਪਾ ਕੁਰਬਾਨ ਕੀਤਾ ਦੂਜੇ ਪਾਸੇ ਮਹਾਰਾਸ਼ਟਰ ਦੇ ਨਦੇੜ ਵਿੱਚ ਸਾਡੇ ਧਰਮ ਦੀ ਆਜ਼ਾਦੀ ਉਥੇ ਉਥੋਂ ਦੇ ਪ੍ਰਸਾਸਨ ਨੇ ਡੰਡਾ ਦਿਖਾਂਦੇ ਹੋਏ ਸਿੱਖਾਂ ਦੀਆਂ ਕਿਰਪਾਨਾਂ ਖੋਹ ਲਾਈਆਂ ਅਤੇ ਅਰਮੇਜ ਐਕਟ ਅਧੀਨ ਪਰਚਾ ਦਰਜ ਕਰ ਦਿੱਤਾ ਅਤੇ ਕੁਝ ਗ੍ਰਿਫਤਾਰੀਆਂ ਵੀ ਹੋਇਆਂ।
ਉਕਤ ਆਗੂਆਂ ਨੇ ਕਿਹਾ ਕਿ ਭਾਜਪਾ ਦਾ ਸਿੱਖ ਵਿਰੋਧੀ ਚੇਹਰਾ ਬਾਰ ਬਾਰ ਨੰਗਾ ਹੋ ਰਿਹਾ ਪਰ ਇਹ ਪਾਰਟੀ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਅਸੀ ਵੱਖ ਵੱਖ ਗੁਰਦ੍ਵਾਰਾ ਪਰਬੰਦਿਕ ਕਮੇਟੀਆਂ ਜਿਨਾ ਵਿਚ ਸ੍ਰੋਮਣੀ ਕਮੇਟੀ ਦਿੱਲੀ ਕਮੇਟੀ ਅਤੇ ਹਰਿਆਣਾ ਕਮੇਟੀ ਨੂੰ ਤੁਰੰਤ ਅਵਾਜ ਬੁਲੰਦ ਕਰਨ ਦੀ ਲੋੜ ਹੈ।
ਅਸੀ ਉਸ ਸਿੱਖ ਲੀਡਰਸ਼ਿਪ ਜਿਹੜੀ ਇਹਨਾਂ ਨੂੰ ਸਿੱਖ ਹਿਤੈਸ਼ੀ ਸਮਜਦੀ ਹੈ ਨੂੰ ਜਾਗਣ ਦੀ ਲੋੜ ਹੈ ਸਾਰੀ ਕੌਮ ਆਪਸੀ ਮਤਭੇਦ ਭੁਲਾ ਕੇ ਇਕ ਨਿਸ਼ਾਨ ਸਾਹਿਬ ਜੀ ਦੀ ਛਤਰਛਾਇਆ ਹੇਠ ਇਕੱਠੇ ਹੋਕੇ ਵਿਚਰਨ ਦੀ ਲੋੜ ਹੈ ਤਾਂ ਅਸੀਂ ਸਿੱਖ ਹੱਕਾਂ ਦੀ ਰਾਖੀ ਕਰ ਸਕਾਂਗੇ।
