ਜਸ਼ਨ-ਏ-ਰੁਖ਼ਸਤ: ਸਪੋਰਟਸ ਕਾਲਜ ਜਲੰਧਰ ‘ਚ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ, ਯਾਦਗਾਰ ਬਣੀ ਫੇਅਰਵੈੱਲ ਪਾਰਟੀ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ 28 ਅਪ੍ਰੈਲ ਨੂੰ ਬੀ.ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਵੱਲੋਂ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਾਇਗੀ ਪਾਰਟੀ ‘ਜਸ਼ਨ-ਏ-ਰੁਖ਼ਸਤ’ ਦੇ ਸਿਰਲੇਖ ਹੇਠ ਕਰਵਾਈ ਗਈ।

ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਅਤੇ ਸਮੂਹ ਅਧਿਆਪਕਾਂ ਦਾ ਸਵਾਗਤ ਕਰਕੇ ਕੀਤੀ ਗਈ।
ਪ੍ਰਿੰਸੀਪਲ ਦਾ ਪ੍ਰੇਰਕ ਸੰਦੇਸ਼
ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਡਿਗਰੀ ਪੂਰੀ ਕਰ ਰਹੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਲਗਾਤਾਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਰੰਗਾਰੰਗ ਪ੍ਰੋਗਰਾਮਾਂ ਨੇ ਬਣਾਇਆ ਮਾਹੌਲ ਖੁਸ਼ਗਵਾਰ
ਵਿਦਿਆਰਥੀਆਂ ਵੱਲੋਂ ਗੀਤ, ਭੰਗੜਾ ਅਤੇ ਗਿੱਧਾ ਵਰਗੀਆਂ ਸਭਿਆਚਾਰਕ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਰੰਗੀਨ ਬਣਾਇਆ ਗਿਆ। ਇਸਦੇ ਨਾਲ ਹੀ ਮਾਡਲਿੰਗ ਰੈਂਪ ਵਾਕ ਨੇ ਵੀ ਸਭ ਦਾ ਮਨ ਮੋਹ ਲਿਆ।
ਫੇਅਰਵੈੱਲ ਟਾਈਟਲ ਜੇਤੂ
ਮਿਸਟਰ ਫੇਅਰਵੈੱਲ: ਰਿੰਕੂ👑
ਮਿਸ ਫੇਅਰਵੈੱਲ: ਉਮੰਗ ਬਜਾਜ🌸
ਮਿਸ ਬਿਊਟੀਫੁੱਲ: ਗੁਰਲੀਨ😎
ਮਿਸਟਰ ਹੈਂਡਸਮ: ਅਰਮਾਨ ਸਿੰਘ⭐
ਆਲ ਰਾਊਂਡਰ ਸਟੂਡੈਂਟ: ਗੌਰਵ ਚੌਹਾਨ।
ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਵਿਆਪਕ ਸਿੰਘ ਅਤੇ ਗੁੜੀਆ ਯਾਦਵ ਵੱਲੋਂ ਬੜੀ ਖੂਬਸੂਰਤੀ ਨਾਲ ਨਿਭਾਇਆ ਗਿਆ।
