AdministrationBreaking NewsChandigarhCityFeaturedJalandharPositive NewsReligiousजालंधरपंजाबराज्य समाचार

ਗੁਰਦੁਆਰਾ ਗੁਰਦੇਵ ਨਗਰ ਵਿਖੇ ਨਾਮ ਬਾਣੀ ਦੀ ਛਹਬਰ: ਇਸਤਰੀ ਸਤਸੰਗ ਸਭਾਵਾਂ ਵੱਲੋਂ ਭਾਵਪੂਰਨ ਕੀਰਤਨ ਸਮਾਗਮ

Spread the love

ਪੰਜਾਬ ਹੌਟਮੇਲ, ਜਲੰਧਰ। ਗੁਰਦੁਆਰਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲਗਾਤਾਰ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਲੜੀ ਹੇਠ ਅੱਜ ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਇਸਤਰੀ ਸਤਸੰਗ ਸਭਾਵਾਂ ਵੱਲੋਂ ਨਾਮ ਬਾਣੀ ਦੀ ਛਹਬਰ ਲਗਾਈ ਗਈ।

ਇਹ ਆਤਮਿਕ ਕੀਰਤਨ ਸਮਾਗਮ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ 3:30 ਵਜੇ ਤੱਕ ਚੱਲਦਾ ਰਿਹਾ ਅਤੇ ਲਗਭਗ 4 ਵਜੇ ਭੋਗ ਪਾਏ ਗਏ। ਸਮਾਗਮ ਦੌਰਾਨ ਗੁਰਬਾਣੀ ਦੇ ਰਸਭਰੇ ਕੀਰਤਨ ਨਾਲ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਆਂ।

ਇਸ ਸਮਾਗਮ ਵਿੱਚ ਗੁਰਦੁਆਰਾ ਰਾਜਾ ਗਾਰਡਨ, ਬਸਤੀ ਸ਼ੇਖ, ਕ੍ਰਿਸ਼ਨਾ ਨਗਰ, ਬੇਬੇ ਨਾਨਕੀ ਅਤੇ ਅਰਬਨ ਏਸਟੇਟ ਫੇਜ਼-2 ਸਮੇਤ ਕਈ ਇਸਤਰੀ ਸਤਸੰਗ ਸਭਾਵਾਂ ਨੇ ਭਾਗ ਲਿਆ।

ਗੁਰੂ ਘਰ ਵੱਲੋਂ ਸਭਾ ਮੈਂਬਰਾਂ ਨੂੰ ਸਿਰੋਪਾਓ ਅਤੇ ਮਿੱਠਾ ਗੁਰਦੁਆਰਾ ਗੁਰਦੇਵ ਨਗਰ ਵਿਖੇ ਨਾਮ ਬਾਣੀ ਦੀ ਛਹਬਰ: ਇਸਤਰੀ ਸਤਸੰਗ ਸਭਾਵਾਂ ਵੱਲੋਂ ਭਾਵਪੂਰਨ ਕੀਰਤਨ ਸਮਾਗਮਪਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ।

ਇਸਦੇ ਨਾਲ ਹੀ ਗੁਰੂ ਕੇ ਲੰਗਰ ਵੀ ਲਗਾਤਾਰ ਚਲਦੇ ਰਹੇ।ਇਸ ਮੌਕੇ ਬੀਬੀ ਰਾਜਿੰਦਰ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਮਨਜੀਤ ਕੌਰ, ਬੀਬੀ ਨਰਿੰਦਰ ਕੌਰ ਭਾਟੀਆ, ਬੀਬੀ ਸ਼ਾਂਤੀ ਭਾਟੀਆ, ਬੀਬੀ ਜਸਵਿੰਦਰ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਸੁੱਖਵਿੰਦਰ ਕੌਰ,

ਬੀਬੀ ਮਨਵਿੰਦਰ ਕੌਰ, ਬੀਬੀ ਮਨਜੋਤ ਕੌਰ, ਬੀਬੀ ਨਵਨੀਤ ਕੌਰ, ਬੀਬੀ ਜਤਿੰਦਰ ਕੌਰ, ਬੀਬੀ ਅਮਨਦੀਪ ਕੌਰ ਅਤੇ ਬੀਬੀ ਅਰਵਿੰਦਰ ਕੌਰ ਸਮੇਤ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।

#GurdwaraGurdevNagar #Jalandhar #GuruAmarDasJi #PrakashPurab #KirtanDarbar #NaamBani #Satsang #Sikhism #Gurbani #LangarSeva #ReligiousEvent #PunjabNews #SpiritualVibes

Leave a Reply

Your email address will not be published. Required fields are marked *