13 ਅਪ੍ਰੈਲ ਨੂੰ ਨਿਕਲਣ ਵਾਲੇ ਵਿਸ਼ਾਲ ਖ਼ਾਲਸਾ ਮਾਰਚ ਲਈ ਵਿਸ਼ੇਸ਼ ਮੀਟਿੰਗ, ਤਿਆਰੀਆਂ ਤੇਜ਼
#KhalsaMarch #13April #KhalsaSajnaDiwas #GurdwaraRamgarhia #DukhNivaranSahib #GuruTegBahadurNagar #SikhSangat #PunjabNews #ReligiousEvent #KesariDastar
ਪੰਜਾਬ ਹੌਟਮੇਲ, ਜਲੰਧਰ। ਗੁਰਦੁਆਰਾ ਰਾਮਗੜੀਆ ਨੇੜੇ ਪਟੇਲ ਚੌਂਕ, ਕਪੂਰਥਲਾ ਰੋਡ ਵਿਖੇ 13 ਅਪ੍ਰੈਲ ਨੂੰ ਸਜਾਏ ਜਾ ਰਹੇ ਵਿਸ਼ਾਲ ਖ਼ਾਲਸਾ ਮਾਰਚ ਸਬੰਧੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਇਹ ਮਾਰਚ ਗੁਰਦੁਆਰਾ 9 ਪਾਤਸਾਹੀ ਦੁੱਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ 2 ਵਜੇ ਆਰੰਭ ਹੋਵੇਗਾ।

ਮੀਟਿੰਗ ਦੌਰਾਨ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਆਪਣੇ ਸੁਝਾਅ ਦਿੱਤੇ ਗਏ। ਮਾਰਚ ਦੇ ਪ੍ਰਬੰਧਕ ਹਰਪਾਲ ਸਿੰਘ ਚੱਡਾ ਅਤੇ ਕਮਲਜੀਤ ਸਿੰਘ ਟੋਨੀ ਨੇ ਮਾਰਚ ਦੀ ਰੂਪਰੇਖਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਹੋਰ ਸੁਧਾਰ ਲਈ ਸੰਗਤ ਤੋਂ ਵਿਚਾਰ ਮੰਗੇ।
ਉਨ੍ਹਾਂ ਭਰੋਸਾ ਦਿਵਾਇਆ ਕਿ ਸੰਗਤਾਂ ਦੇ ਸੁਝਾਵਾਂ ‘ਤੇ ਅਮਲ ਕੀਤਾ ਜਾਵੇਗਾ। ਸੰਗਤ ਲਈ ਵਿਸ਼ੇਸ਼ ਡਰੈੱਸ ਕੋਡ ਦਾ ਐਲਾਨ ਵੀ ਕੀਤਾ ਗਿਆ, ਜਿਸ ਵਿੱਚ ਕੇਸਰੀ ਦਸਤਾਰਾਂ ਅਤੇ ਦੁਪੱਟੇ ਨਾਲ ਸਫੈਦ ਕੁੜਤਾ ਪਜਾਮਾ ਪਹਿਨਣਾ ਲਾਜ਼ਮੀ ਹੋਵੇਗਾ।
ਗੁਰਦੁਆਰਾ ਸਾਹਿਬ ਦੇ ਬਾਹਰ ਵਿਸ਼ੇਸ਼ ਸਟੇਜ ਲਗਾ ਕੇ ਮਾਰਚ ਦਾ ਸਵਾਗਤ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਇਸ ਮੌਕੇ ਵਰਿੰਦਰ ਸਿੰਘ ਨਾਗੀ, ਗੁਰਵਿੰਦਰ ਸਿੰਘ ਨਾਗੀ, ਮਨਜੀਤ ਸਿੰਘ ਠੁਕਰਾਲ, ਕਮਲਜੀਤ ਸਿੰਘ ਸਕੱਤਰ, ਮਨਿੰਦਰ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਹਰਪ੍ਰੀਤ ਸਿੰਘ ਮਜੈਲ਼, ਪਰਮਜੀਤ ਸਿੰਘ ਕਾਨਪੁਰੀ, ਗੁਰਜੀਤ ਸਿੰਘ ਪੋਪਲੀ,
ਹਰਪ੍ਰੀਤ ਸਿੰਘ ਨੀਟੂ, ਸੁਖਜੀਤ ਸਿੰਘ ਕਿਰਪਾਲ, ਕਮਲਜੀਤ ਸਿੰਘ ਧੀਮਾਨ, ਹਰਵਿੰਦਰ ਸਿੰਘ ਨਾਗੀ, ਪਰਮਜੀਤ ਸਿੰਘ ਵਿਰਦੀ, ਰਸ਼ਪਾਲ ਸਿੰਘ, ਪਰਦੀਪ ਸਿੰਘ ਵਿੱਕੀ ਅਤੇ ਹੋਰ ਸੰਗਤਾਂ ਹਾਜ਼ਰ ਸਨ।
