ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਹੱਲਾ ਨਿਹੰਗ ਸਿੰਘਾਂ 28 ਮਾਰਚ ਨੂੰ
ਪੰਜਾਬ ਹੌਟਮੇਲ, ਜਲੰਧਰ। ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋ ਪਿੰਡ ਸੂਬਾਨਾ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਜੋਗ ਨਾਲ ਇੱਕ ਵਿਸ਼ਾਲ ਮੁਹੱਲਾ ਨਿਹੰਗ ਸਿੰਘਾਂ 28 ਮਾਰਚ ਦਿਨ ਸ਼ਨੀਵਾਰ ਦੁਪਹਿਰ ਦੇ 3ਵਜੇ ਪਿੰਡ ਸੁਬਾਨਾ ਤੋਂ ਆਰੰਭ ਹੋ ਕੇ ਥਾਣਾ ਡਵੀਜ਼ਨ ਨੰਬਰ 7 ਗੁਰਦੁਆਰਾ ਸਾਹਿਬ ਫੇਜ ਨੰਬਰ 1ਪੈਟਰੋਲ ਪੰਪ ਦਯਾ ਨੰਦ ਚੌਂਕ।

ਗੁਰਦਆਰਾ ਬਾਬਾ ਜੀਵਨ ਸਿੰਘ ਗੜਾ ਤੋ ਹੁੰਦਾ ਹੋਇਆ ਵਾਪਿਸ ਪਿੰਡ ਸੁਬਾਨਾ ਵਿਖੇ ਸਮਾਪਤ ਹੋਵੇਗਾ ਇਸ ਤੋਂ ਪਹਿਲਾਂ 26ਮਾਰਚ ਸੂਬਾਨਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10ਵੱਜੇ ਆਰੰਭ ਹੋਣਗੇ ਅਤੇ ਭੋਗ 28ਮਰਵ ਸਵੇਰੇ 9,30ਤੇ ਪੈਣਗੇ।

ਇਹ ਜਾਣਕਾਰੀ ਦਿੰਦੇ ਹੋਏ ਮੁਹੱਲਾ ਦੇ ਪ੍ਰਬੰਧਕ ਰਾਜਵੀਰ ਸਿੰਘ ਸੁਬਾਨਾ ਗੁਰਸੇਵਕ ਸਿੰਘ ਸੁਬਾਨਾ ਗੁਰਪ੍ਰੀਤ ਸਿੰਘ ਸੁਬਾਨਾ ਨੇ ਦਿੱਤੀ ਉਹਨਾਂ ਦੱਸਿਆ ਕਿ ਮੁਹੱਲਾ ਵਿਚ ਨਗਾਰੇ ਘੋੜ ਸਵਾਰ ਸਿੰਘ ਵੱਡੀ ਗਿਣਤੀ ਵਿਚ ਪੂਰੀ ਸ਼ਾਨੋ ਸ਼ੌਕਤ ਨਾਲ ਸ਼ਾਮਲ ਹੋਣਗੇ।
ਇਸ ਮੁਹੱਲੇ ਵਿਚ ਵੱਖ ਵੱਖ ਦਲ ਬਲ ਪੂਰੇ ਜਾਹੋਜਲਾਲ ਨਾਲ ਸ਼ਾਮਲ ਹੋਣ ਗੇ ਇਸ ਸੰਬੰਧ ਵਿੱਚ ਮੁਹੱਲੇ ਦੇ ਪ੍ਰਬੰਧਕ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵਿਚ ਸਦਾ ਪੱਤਰ ਦੇਣ ਲਈ ਪੁਹੰਚੇ।
ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਅਰਵਿੰਦਰ ਪਾਲ ਸਿੰਘ ਬਬਲੂ ਹਰਪਰੀਤ ਸਿੰਘ ਸੋਨੂ ਅਤੇ ਪਰਬੰਧਕਾਂ ਨਾਲ ਫਤਹਿ ਸਿੰਘ ਸ਼ਰਨਦੀਪ ਸਿੰਘ ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਰਿੰਕੂ ਸੁਭਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ।
#KhalsaSajnaDiwas #HolaMohalla #NihangSinghs #SikhTradition #KhalsaPanth #PunjabEvents #ReligiousProcession #AkhandPathSahib #SikhCommunity #SpiritualCelebration #SikhHeritage #UnityAndFaith #PunjabNews
