Breaking NewsChainaCityFeaturedGovernmentJalandharPositive NewsReligiousअमृतसरजालंधरदेश-विदेशधर्म-कर्मपंजाबराज्य समाचार

ਸਿੱਖ ਤਾਲਮੇਲ ਕਮੇਟੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Spread the love

ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ): ਵੀਹਵੀਂ ਸਦੀ ਦੇ ਮਹਾਨ ਜਰਨੈਲ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਪਵਿੱਤਰਤਾ ਕਾਇਮ ਰੱਖਣ ਲਈ ਆਪ ਅਤੇ ਅਨੇਕ ਸਿੰਘ ਸਿੰਘਣੀਆਂ ਨਾਲ ਸ਼ਹੀਦੀ ਜਾਮ ਪੀਣ ਵਾਲੇ ਬਾਣੀ ਅਤੇ ਬਾਣੇ ਦੇ ਧਾਰਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਕਮੇਟੀ ਵੱਲੋਂ ਗੁਰੂਦਵਾਰਾ ਗੁਰੂ ਤੇਗ ਬਹਾਦਰ ਨਗਰ ਦੇ ਸਹਿਜੋਗ ਨਾਲਪੁਲੀ ਅਲੀ ਮਹੱਲਾ ਵਿਖੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ।

ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਪੰਜ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਸੰਤ ਭਿੰਡਰਾਂਵਾਲਿਆਂ ਅਮਰ ਰਹਿਣ ਭਿੰਡਰਾਂ ਵਾਲਿਆਂ ਤੇਰੀ ਸੋਚ ਪਹਿਰਾ ਦਿਆਂਗੇ ਠੋਕ ਕੇ।

ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਸਤਪਾਲ ਸਿੰਘ ਸਿਦਕੀ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਅਤੇ ਪਰਮ ਪ੍ਰੀਤ ਸਿੰਘ ਵਿਟੀ ਨੇ ਆਈ ਸੰਗਤ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਤ ਜਰਨੈਲ ਕਹਿਣੀ ਅਤੇ ਕਥਨੀ ਦੇ ਸੁਰੇ ਸਨ ਓਹਨਾ ਨੇ ਸਿੱਖ ਨੌਜਵਾਨਾਂ ਵਿੱਚ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਐਸੀ ਲਹਿਰ ਚਲਾਈ ਹਰ ਨੌਜਵਾਨ ਅੰਮ੍ਰਿਤਧਾਰੀ ਹੋਣ ਲਈ ਤਿਆਰ ਬਰ ਤਿਆਰ ਹੋ ਗਿਆ।

ਜੌ ਸਮੇਂ ਦੀ ਸਰਕਾਰ ਨੂੰ ਚੰਗਾ ਨਹੀਂ ਲੱਗਾ ਤੇ ਉਹਨਾਂ ਨੇ ਸਚਖੰਡ ਸ੍ਰੀ ਦਰਬਾਰ ਤੇ ਟੈਂਕਾਂ ਸਮੇਤ ਫ਼ੌਜਾਂ ਚੜ੍ਹਾ ਕੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕੀਤੀ ਜਿਸ ਤੇ ਸੰਤਾ ਨੇ ਆਪਾ ਕੁਰਬਾਨ ਕਰਕੇ ਦੁਸ਼ਮਣ ਫ਼ੌਜਾਂ ਨਾਲ ਟਾਕਰਾ ਕੀਤਾ ਅਖੀਰ ਵਿਚ ਸੰਗਤਾ ਵਿੱਚ ਕੜਾਹ ਦੇ ਅਟੁੱਟ ਲੰਗਰ ਅਤੁੱਟ ਵਰਤਾਏ ਗਏ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਨਾਗੀ ਪਲਵਿੰਦਰ ਸਿੰਘ ਮੰਗਾ ਤੇਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਅਮਰਜੀਤ ਸਿੰਘ ਗੁਰਦੇਵ ਨਗਰ ਹਰਪ੍ਰੀਤ ਸਿੰਘ ਸੋਨੂ ਹਰਪਾਲ ਸਿੰਘ ਪਾਲੀ ਚੱਢਾ ਪਰਦੀਪ ਸਿੰਘ ਵਿੱਕੀ ਲਖਬੀਰ ਸਿੰਘ ਲੱਕੀ ਲੱਕੀ ਨਾਹਰ ਹਰਨੇਕ ਸਿੰਘ ਨੇਕੀ ਕਮਲਜੀਤ ਸਿੰਘ ਮਨਪ੍ਰੀਤ ਸਿੰਘ ਬਿੰਦਰਾ ਮਨਜੋਤ ਸਿੰਘ ਮਨਮਿੰਦਰ ਸਿੰਘ ਭਾਟੀਆ ਆਦਿ ਹਾਜਰ ਸਨ।

#SikhTaalmelCommittee #SantJarnailSinghBhindranwale #BirthAnniversary #SikhCommunity #GurdwaraEvent #GuruTeghBahadurNagar #SikhSangat #Ardas #ChardiKala #LangarSeva #SikhHistory #ReligiousGathering #Punjab #CommunityEvent #SikhYouth

Leave a Reply

Your email address will not be published. Required fields are marked *