ਸੱਜਣ ਕੁਮਾਰ ਦਾ ਬਰੀ ਹੋਣਾ ਸਾਬਤ ਕਰਦਾ ਹੈ ਕਿ ਸਿੱਖਾਂ ਲਈ ਇਸ ਦੇਸ਼ ਵਿੱਚ ਕੋਈ ਇਨਸਾਫ਼ ਨਹੀਂ: ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। 1984ਵਿੱਚ ਦਿੱਲੀ ਵਿੱਚ ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਜਿਸ ਤੇ ਲਗਾਤਾਰ 40ਸਾਲ ਤੋਂ ਕੇਸ ਚੱਲ ਰਿਹਾ ਸੀ ਨੂੰ ਅੱਜ ਦਿੱਲੀ ਕੋਰਟ ਵੱਲੋਂ ਬਰੀ ਕਰਨ ਦੇ ਫੈਸਲੇ ਨੇ ਇਨਸਾਫ਼ ਪਸੰਦ ਕੌਮ ਸਿੱਖਾਂ ਬੁਹਤ ਹੀ ਨਿਰਾਸ਼ ਕੀਤਾ ਹੈ ਇਸ ਫੈਸਲੇ ਨੇ ਇਹ ਸਾਬਤ ਕੀਤਾ ਹੈ ਕਿ ਇਸ ਦੇਸ ਵਿੱਚ ਸਿੱਖਾਂ ਲਈ ਕੋਈ ਇਨਸਾਫ਼ ਨਹੀਂ।

ਕਾਤਲਾਂ ਨੂੰ ਬਰੀ ਕੀਤਾ ਜਾਂਦਾ ਹੈ ਬਲਾਤਕਾਰੀਆਂ ਨੂੰ ਲਗਾਤਾਰ ਪੈਰੋਲ ਮਿਲਦੀ ਹੈ ਧਰਮੀ ਸਿੱਖ ਬੰਦੀਆਂ ਨੂੰ 32ਸਾਲਾ ਤੋ ਇੱਕ ਵਾਰ ਵੀ ਪਰੋਲ ਨਹੀਂ ਮਿਲਦੀ। 3 ਸਾਲ ਤੋਂ ਵੱਧ ਸਮੇਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਬਿਨਾਂ ਕਿਸੇ ਕਾਰਨ ਤੋਂ ਐਨ ਐਸ ਏ ਲਾਈ ਹੋਈ ਹੈ ਸੰਸਦ ਮੈਂਬਰ ਹੋਣ ਦੇ ਬਾਵਜੂਦ ਸੰਸਦ ਵਿੱਚ ਜਾਣ ਲਈ ਪੈਰੋਲ ਨਹੀਂ ਮਿਲ ਰਹੀ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਵਿੰਦਰ ਸਿੰਘ ਚਿੱਟਕਾਰਾ ਹਰਪਾਲ ਸਿੰਘ ਪਾਲੀ ਚੱਢਾ ਅਮਨਦੀਪ ਸਿੰਘ ਬੱਗਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਸਿੱਖ ਕੌਮ ਨਾਲ ਖੜ੍ਹੇ ਹੋਣ ਦੀਆਂ ਗੱਲਾਂ ਬੁਹਤ ਕਰਦਿਆਂ ਹਨ।
ਸਿੱਖਾਂ ਹੋ ਰਹੀ ਬੇਇਨਸਾਫ਼ੀ ਖਿਲਾਫ ਕੋਈ ਬੋਲਣ ਲਈ ਤਿਆਰ ਨਹੀਂ ਇਸ ਸਿੱਖਾਂ ਨੂੰ ਖੁਦ ਮਜ਼ਬੂਤ ਹੋਣਾ ਪਵੇਗਾ ਆਪਣੀ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਿੱਜੀ ਚੋਹਦਰਾ ਨੂੰ ਛੱਡਕੇ ਇਕੱਠੇ ਹੋਣਾ ਪਵੇਗਾ ਨਹੀਂ ਤਾਂ ਅਜੋਕੀ ਸਿੱਖ ਲੀਡਰਸ਼ਿਪ ਨੂੰ ਕੌਮ ਕਦੇ ਮਾਫ਼ ਨਹੀ।
ਇਤਹਾਸ ਵਿੱਚ ਇਹਨਾਂ ਲੀਡਰਾਂ ਦਾ ਨਾਮ ਕਾਲੇ ਅਖਰਾਂ ਵਿੱਚ ਲਿੱਖਿਆ ਜਾਵੇਗਾ ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂ ਗੁਰਮੀਤ ਸਿੰਘ ਭਾਟੀਆ ਹਾਜ਼ਰ ਸਨ।
