ਆਪ ਸਰਕਾਰ ਲਗਾਤਾਰ ਹੋ ਰਹੀਆਂ ਬੇਅਦਬੀਆਂ ਰੋਕਣ ਵਿੱਚ ਨਾਕਾਮ- ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। ਬਰਗਾੜੀ ਵਿੱਚ ਗੁਰੂ ਸਾਹਿਬ ਜੀ ਦੇ ਹੋਏ ਨਿਰਾਦਰ ਦਾ ਇਨਸਾਫ ਦਿਵਾਉਣ ਅਤੇ ਦੋਸੀਆਂ ਨੂੰ ਸਜ਼ਾਵਾਂ ਦੇਣ ਦੇ ਨਾਮ ਤੇ ਸਤਾ ਵਿਚ ਆਈ ਆਪ ਪਾਰਟੀ ਦੀ ਸਰਕਾਰ ਨੇ ਦੋਸੀਆਂ ਨੂੰ ਸਜ਼ਾਵਾਂ ਤਾ ਕਿ ਦੀਵਾਉਣੀਆਂ ਸਨ ਸਗੋਂ ਜਦੋਂ ਦੀ ਸਰਕਾਰ ਹੋਂਦ ਵਿੱਚ ਆਈ ਹੈ।

ਲਗਾਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰਨਾਂ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਜੋਤ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਸ ਦੀ ਤਾਜ਼ਾ ਉਦਾਹਰਣ ਗੁਰਾਇਆ ਨੇੜੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਅੰਗਾਂ ਦਾ ਨਿਰਾਦਰ ਕੀਤਾ ਗਿਆ ਹੈ।
ਉਹਨਾਂ ਕਿਹਾ ਲੋਗਾਂ ਵਿਚ ਸਰਕਾਰ ਦੇ ਡਰ ਨਾ ਦੀ ਕੋਈ ਵੀ ਚੀਜ਼ ਨਹੀਂ ਹੈ ਹੈ ਅਜਿਹੇ ਹਾਲਾਤ ਰਹੇ ਤਾਂ ਸਿੱਖ ਦੋਸੀਆਂ ਨੂੰ ਆਪਣੇ ਤੌਰ ਸਜ਼ਾਵਾਂ ਦੇਣ ਲਈ ਮਜਬੂਰ ਹੋ ਜਾਣਗੇ ਕਿਓਂਕਿ ਗੁਰੂ ਸਾਹਿਬ ਸਾਹਿਬ ਤੌ ਉਪਰ ਸਿੱਖ ਕੌਮ ਕੁਝ ਵੀ ਨਹੀਂ ਹੈ।
ਓਹਨਾ ਕਿਹਾ ਜਿਹੜੀਆਂ ਪਾਰਟੀਆਂ ਬੇਅਦਬੀ ਦੇ ਨਾਮ ਤੇ ਆਪਣੀ ਸਿਆਸਤ ਵਿੱਚ ਲੱਗੇ ਹਨ ਹਨ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਘਰੋਂ ਕਦੀ ਢੋਈ ਨਹੀਂ ਮਿਲਦੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਦੇਵ ਸਿੰਘ ਸੁੱਖਾ ਰਣਜੀਤ ਸਿੰਘ ਨੋਨੀ ਅਤੇ ਹਰਵਿੰਦਰ ਸਿੰਘ ਚਾਂਦੀ ਹਾਜਰ ਸਨ।
#SikhTalmelCommittee #BeadbiIssue #AAPGovernment #PunjabPolitics #ReligiousSentiments #SikhCommunity #StopBeadbi #JusticeForSikhs #PunjabNews #Accountability
