ਪੰਜਾਬ ਪ੍ਰੈੱਸ ਕਲੱਬ ਚੋਣਾਂ 2025: ਉਮੀਦਵਾਰਾਂ ਲਈ ਸਮਾਂ-ਸਾਰਣੀ ਜਾਰੀ, ਨਾਮਜ਼ਦਗੀ ਇਸ ਦਿਨ ਤੋਂ ਸ਼ੁਰੂ… ਜਾਨੋਂ ਕਿਹੜੇ ਅਹੁਦੇ ਲਈ ਹੋਵੇਗੀ ਚੋਣ!
#PunjabPressClub #PressClubElections2025 #JournalistsElection #MediaUpdates #PunjabNews #JalandharNews
ਜਲੰਧਰ। ਪੰਜਾਬ ਪ੍ਰੈੱਸ ਕਲੱਬ ਦੇ ਸਾਲਾਨਾ ਇਜਲਾਸ ਵਿੱਚ ਲਏ ਗਏ ਮਹੱਤਵਪੂਰਨ ਫ਼ੈਸਲੇ ਅਨੁਸਾਰ ਕਲੱਬ ਦੀਆਂ ਚੋਣਾਂ 15 ਦਸੰਬਰ 2025 (ਸੋਮਵਾਰ) ਨੂੰ ਕਰਵਾਈਆਂ ਜਾਣਗੀਆਂ।

ਹਾਊਸ ਵਲੋਂ ਚੁਣੇ ਗਏ ਰਿਟਰਨਿੰਗ ਅਫ਼ਸਰ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ ਅਤੇ ਕੁਲਦੀਪ ਸਿੰਘ ਬੇਦੀ — ਨੇ ਚੋਣ ਸ਼ਡਿਊਲ ਜਾਰੀ ਕਰਦਿਆਂ ਕਿਹਾ ਕਿ ਉਮੀਦਵਾਰ 8 ਦਸੰਬਰ (ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ) ਕਲੱਬ ਦਫ਼ਤਰ ਵਿੱਚ ਆਪਣੇ ਕਾਗਜ਼ ਦਾਖ਼ਲ ਕਰ ਸਕਣਗੇ, ਜਦਕਿ ਵਾਪਸੀ ਦੀ ਤਾਰੀਖ 9 ਦਸੰਬਰ ਨਿਰਧਾਰਤ ਕੀਤੀ ਗਈ ਹੈ।
ਚੋਣ ਪ੍ਰਕਿਰਿਆ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚਲੂ ਰਹੇਗੀ। ਸਾਰੇ ਮੈਂਬਰਾਂ ਨੂੰ ਹਿਦਾਇਤਾਂ ਕਲੱਬ ਦੇ ਅਧਿਕਾਰਕ ਵਟਸਐਪ ਗਰੁੱਪ ਰਾਹੀਂ ਭੇਜੀਆਂ ਜਾਣਗੀਆਂ।
ਚੋਣ ਹੋਣ ਵਾਲੇ ਕੁੱਲ 9 ਅਹੁਦੇ ਇਹ ਹਨ
1. ਪ੍ਰਧਾਨ 2. ਸੀਨੀਅਰ ਮੀਤ-ਪ੍ਰਧਾਨ 3. ਜਨਰਲ ਸਕੱਤਰ 4. ਮੀਤ-ਪ੍ਰਧਾਨ 5. ਮੀਤ-ਪ੍ਰਧਾਨ 6. ਮੀਤ-ਪ੍ਰਧਾਨ (ਔਰਤ) 7. ਸਕੱਤਰ 8. ਜਾਇੰਟ-ਸਕੱਤਰ 9. ਖਜ਼ਾਨਚੀ
ਕਲੱਬ ਮੈਂਬਰ ਕਿਸੇ ਹੋਰ ਜਾਣਕਾਰੀ ਲਈ ਚੋਣ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ।
