ਗੁਰੂਦਵਾਰਾ ਗੁਰਦੇਵ ਨਗਰ ਵਿੱਖੇ ਗੁਰੂ ਨਾਨਕ ਸਾਹਿਬ ਜੀ ਦਾ ਪਰਕਾਸ਼ ਪੁਰਬ ਬੜੇ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ
ਪੰਜਾਬ ਹੌਟਮੇਲ, ਜਲੰਧਰ। ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਕਾਸ਼ ਪੁਰਬ ਬੜੇ ਪਿਆਰ ਅਤੇ ਸ਼ਰਧਾ ਨਾਲ ਗੁਰੂਦਵਾਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਵਿੱਚ ਮਨਾਇਆ ਗਿਆ ਸਭ ਤੋਂ ਪਹਿਲਾਂ ਪਰਸੋ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਏ ਉਪਰੰਤ ਗੁਰੂ ਘਰ ਦੀ ਇਸਤਰੀ ਸਤਸੰਗ ਸਭਾ ਵਲੋ ਸਬਦ ਕੀਰਤਨ ਕੀਤਾ ਗਿਆ।

ਗੁਰੂ ਘਰ ਦੇ ਹੈਡ ਗ੍ਰੰਥੀ ਹਰਜਿੰਦਰ ਸਿੰਘ ਜੀ ਵਲੋ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਦੇ ਗੁਰੂ ਘਰ ਦੇ ਕੀਰਤਨੀ ਜੱਥੇ ਜਤਿੰਦਰ ਜੋਧ ਸਿੰਘ ਜੀ ਨੇ ਗੁਰੂ ਜੱਸ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ ਅਖੀਰ ਵਿੱਚ ਸਚਖੰਡ ਸ਼੍ਰੀ ਦਰਬਾਰਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸਵਰਨ ਸਿੰਘ ਜੀ ਨੇ ਰਸ ਭਿਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸਟੇਜ ਸਕੱਤਰ ਦੀ ਭੂਮਿਕਾ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਨੇ ਨਿਭਾਈ ਲੰਗਰ ਬਣਾਉਣ ਦੀ ਦੇਖ ਰੇਖ ਗੁਰੂ ਘਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਰਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਗੁਰਦੇਵ ਨਗਰ ਕਰ ਰਹੇ ਸਨ ਰਾਜਿੰਦਰ ਸਿੰਘ ਮਿਗਲਾਨੀ ਨੇ ਵਿਸਥਾਰ ਨਾਲ ਗੁਰੂ ਘਰ ਵਿਚ ਚਲ ਰਹੇ ਸਿੱਖੀ ਦੇ ਪਰਚਾਰ ਪਸਾਰ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਚਾਨਣਾ ਪਾਇਆ।
ਅਖੀਰ ਵਿਚ ਅਰਦਾਸ ਹੁਕਮਨਾਮਾ ਲੈਣ ਤੋ ਬਾਅਦ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਹਰਜਿੰਦਰ ਸਿੰਘ ਪਰੂਥੀ ਹਰਮਨਜੋਤ ਸਿੰਘ ਬੱਠਲਾ ਅਮਰੀਕ ਸਿੰਘ ਬੱਠਲਾ ਚਰਨਜੀਤ ਸਿੰਘ ਸੇਠੀ ਕਿਰਪਾਲ ਸਿੰਘ ਕਾਲਾ ਦਲਜੀਤ ਸਿੰਘ ਨਵਲ ਦੀਪ ਕੌਰ ਰਾਜਿੰਦਰ ਕੌਰ ਸਤਵੰਤ ਕੌਰ ਮਨਜੋਤ ਕੌਰ ਗਗਨਦੀਪ ਕੌਰ ਹਰਲੀਨ ਕੌਰ ਹਾਜ਼ਰ।
