Breaking NewsCentral GovernmentChandigarhCityFeaturedIndiaPunjab GovernmentReligiousजालंधरपंजाब

ਬੰਦੀ ਛੋੜ ਦਿਵਸ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ

Spread the love

ਪੰਜਾਬ ਹੌਟਮੇਲ, ਜਲੰਧਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 52ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਰਿਹਾਈ ਦਵਾਈ ਸੀ ਜਿਸਤੇ ਵੱਲੋ ਦੀਪਮਾਲਾ ਕੀਤੀ ਸੀ ਉਦੋਂ ਤੋਂ ਲੈਕੇ ਅੱਜ ਤੱਕ ਸਮੁਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅੱਜ ਓਹਨਾ ਬੰਦੀ ਸਿੰਘਾਂ ਜਿਨ੍ਹਾਂ ਨੂੰ 35,35 ਸਾਲ ਤੋ ਜੈਲਾਂ ਵਿਚ ਬੰਦ ਹਨ।

ਪਰ ਇਨ੍ਹਾਂ ਸਿੰਘਾ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਆਪਣੀ ਸਜਾ ਤੋ ਕਿੱਤੇ ਵੱਧ ਸਮੇਂ ਤੋਂ ਜੇਲ ਅੰਦਰ ਹਨਦੀ ਰਿਹਾਈ ਲਈਅਤੇ ਸਿੱਖ ਕੌਮ ਦੀ ਚੜਦੀਕਲਾ ਲਈ ਗੁਰੂਦਵਾਰਾ ਸਚਖੰਡ ਦਰਬਾਰ ਇਸਲਾਮ ਗੰਜ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਗਈ।

ਇਸ ਮੌਕੇ ਤੇ ਬੋਲਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਸੱਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਹਰਜੋਤ ਸਿੰਘ ਲੱਕੀ, ਗੁਰਵਿੰਦਰ ਸਿੰਘ ਨਾਗੀ ਨੇ ਕਿਹਾ ਕਿ ਇਸ ਦੇਸ ਵਿਚ ਘੱਟ ਗਿਣਤੀਆਂ ਤੇ ਦਲਿਤਾਂ ਲਈ ਹੋਰ ਕਾਨੂੰਨ ਹੈ ਅਤੇ ਬਾਕੀਆਂ ਲਈ ਹੋਰ।

ਇੱਕ ਪਾਸੇ ਕਤਲਾ ਤੇ ਬਲਾਤਕਾਰ ਦੇ ਦੋਸ਼ਾਂ ਵਿਚ ਬੰਦ ਸਿਰਸਾ ਮੁਖੀ ਨੂੰ 5ਸਾਲਾ ਵਿਚ 10ਵਾਰ ਪੇਰੋਲ ਮਿਲ ਸਕਦੀ ਹੈ ਪਰ 35,35 ਜੇਲ੍ਹਾਂ ਵਿੱਚ ਬੰਦ ਸਿੰਘਾ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਗਈ ਦੁਨੀਆ ਦੇ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਅਖਵਾਣ ਵਾਲੇ ਦੇਸ ਵਿਚ ਸਿਖਾਂ ਨਾਲ ਦਿਖਾਈ ਜਾ ਰਹੀ ਬੇਰੁਖੀ ਬੋਹਤ ਗਲਤ ਹੈਇਸ ਲਈ ਸਾਡੀ ਕਿਸੇ ਵੀ ਸਰਕਾਰ ਤੋਂ ਕੋਈ ਆਸ ਨਹੀਂ ਹੈ।

ਸਾਡੀ ਅਰਜੋਈ ਸਿਰਫ ਤੇ ਸਿਰਫ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਹੈ ਗੁਰੂ ਸਾਹਿਬ ਸਰਬ ਕਲਾ ਸਮਰੱਥ ਹਨ ਸਾਡੀ ਆਸ ਤੇ ਵਿਸ਼ਵਾਸ ਗੁਰੂ ਸਾਹਿਬ ਜੀ ਹਨ ਇਸ ਲਈ ਸਾਰੇ ਮੈਂਬਰਾਂ ਨੇ ਸੰਗਤੀ ਰੂਪ ਵਿੱਚ ਗੁਰੂ ਸਾਤਹਿਬ ਅੱਗੇ ਅਰਦਾਸ ਕੀਤੀ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ 52ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ

ਇਸੇ ਤਰ੍ਹਾਂ ਧਰਮੀ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਵਾਉਣਗੇ ਇਸ ਮੌਕੇ ਤੇ ਤਿਰਲੋਚਨ ਸਿੰਘ ਭਸੀਨ ਹਰਪਾਲ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਅਮਨਦੀਪ ਸਿੰਘ ਬੱਗਾ ਦਮਨਜੀਤ ਸਿੰਘ ਗੁਰਮੀਤ ਸਿੰਘ ਭਾਟੀਆ ਮਨਦੀਪ ਸਿੰਘ ਟਿੰਕੂ ਹਰਨੇਕ ਸਿੰਘ ਨੇਕੀ ਹੰਸ ਰਾਜ ਬੌਬੀ ਬਹਿਲ ਲਖਬੀਰ ਸਿੰਘ ਲੱਕੀ ਬਲਵਿੰਦਰ ਸਿੰਘ ਹਰੀਸ਼ ਕੁਮਾਰ ਸੰਤਖ ਸਿੰਘ।

Leave a Reply

Your email address will not be published. Required fields are marked *