84 ਸਿੱਖ ਕਤਲੇਆਮ ਕਾਂਗਰਸ ਦੇ ਮੱਥੇ ਤੇ ਨਾ ਮਿਟਣ ਵਾਲਾ ਕਲੰਕ: ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। 1984 ਵਿੱਚ ਜਿਸ ਤਰ੍ਹਾਂ ਸਿੱਖਾਂ ਦੀ ਸਿੱਖਾਂ ਨੂੰ ਕੋਹ ਕੋਹ ਕੋ ਕੇ ਮਾਰਿਆ ਗਿਆ ਸਿੱਖਾਂ ਦੇ ਗਲੇ ਵਿਚ ਟਾਇਰ ਪਾਏ ਗਏ ਜਿਸ ਤਰ੍ਹਾਂ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ ਸਿੱਖਾਂ ਦੇ ਘਰ ਅਤੇ ਕਾਰੋਬਾਰੀ ਅਦਾਰੇ ਸਾੜੇ ਗਏ ਉਹ ਕਾਂਗਰਸ ਦੇ ਨਾਂਮ ਉਪਰ ਮ ਅਜਿਹਾ ਭਦਾ ਕਲੰਕ ਹੈ ਜੋ ਕਦੇ ਮਿਟ ਨਹੀਂ ਸਕਦਾ।

ਇਹ ਗੱਲ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਹੀ ਉਕਤ ਆਗੂਆਂ ਨੇ ਕਿਹਾ ਕਾਂਗਰਸ ਦੀ ਲੀਡਰਸ਼ਿਪ ਜਿਨੀ ਮਰਜੀ ਸਫ਼ਾਈਆਂ ਦੇਂਦੀ ਰਹੇ।
ਸਿੱਖ ਕਦੀ ਵੀ ਉਹਨਾਂ ਦੀ ਪਾਰਟੀ ਵੱਲੋ ਕੀਤੇ ਅਜਿਹੇ ਗੁਨਾਹ ਲਈ ਓਹਨਾ ਨੂ ਮਾਫ਼ ਨਹੀਂ ਕਰਨਗੇ ਉਨ੍ਹਾਂ ਕਿਹਾ ਸਿੱਖ ਕਤਲੇਆਮ ਜਿਸ ਪੂਰੇ ਦੇਸ ਵਿਚ ਹਜ਼ਾਰਾਂ ਸਿੱਖਾਂ ਨੂੰ ਦੇਸ ਦੇ ਵੱਖ ਵੱਖ ਹਿੱਸਿਆਂ ਕੋਹ ਕੋਹ ਮਾਰਿਆ ਗਿਆ।
ਇਸ ਸਾਕੇ ਹੋਏ ਨੂੰ ਲੱਗਭਗ 42 ਸਾਲ ਹੋ ਗਏ ਹਨ ਪਰ ਅੱਜ ਤਕ ਇੱਕ ਵੀ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਗਈ ਜਦਕਿ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਤੁਰੰਤ ਫਾਂਸੀ ਦੇ ਦਿੱਤੀ ਗਈ।
ਉਕਤ ਆਗੂਆਂ ਨੇ ਕਿਹਾ ਕਿ ਇਸ ਦੇਸ ਵਿਚ ਸਿਖਾਂ ਲਈ ਕਾਨੂੰਨ ਹੋਰ ਹੈ ਬਾਕੀਆਂ ਲਈ ਹੋਰ ਇਸ ਹਮਾਮ ਵਿੱਚ ਸਾਰੀਆਂ ਹੀ ਪਾਰਟੀਆਂ ਇਕੋ ਜਹੀਆਂ ਹੈ ਕੋਈ ਵੀ ਪਾਰਟੀ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਤਿਆਰ ਨਹੀਂ ਕਿਓਂਕਿ ਸਭ ਨੂੰ ਵੋਟਾਂ ਦੀ ਰਾਜਨੀਤੀ ਕਰਨੀ ਹੈ।
ਅੱਜ ਵੀ ਸਿੱਖ ਇਨਸਾਫ਼ ਦੀ ਦੀ ਉਡੀਕ ਵਿਚ ਹਨ ਕਤਲੇਆਮ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ ਸਿੱਖ ਕੌਮ ਦੀ ਸਮੁਚੀ ਲੀਡਰਸ਼ਿਪ ਭਾਵੇਂ ਉਹ ਕਿਸੇ ਵੀ ਪਾਰਟੀ ਵਿਚ ਹਨ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇਕ ਸਭ ਨੂੰ ਇਕਮੁੱਠ ਹੋਣਾ ਪਵੇਗਾ ਤਾਂ ਹੀ ਅਸੀਂ ਇਨਸਾਫ਼ ਦੀ ਉਮੀਦ ਕਰ ਸਕਦੇ ਹਾਂ ਇਸ ਮੌਕੇ ਤੇ ਜੈਦੀਪ ਸਿੰਘ ਬਾਜਵਾ ਵੀ ਹਾਜ਼ਰ ਸਨ।
