AmritsarBreaking NewsChandigarhCityFeaturedIndiaInternationalMohaliPositive NewsReligiousअमृतसरजालंधरनई दिल्लीपंजाबपटियालाबठिंडाराज्य समाचारलुधियानाहोशियारपुर

ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸਹੀਦੀ ਦਿਹਾੜੇ ਤੇ ਗੁਰਦੁਆਰਾ ਸੀਸ ਗੰਜ ਦਿੱਲੀ ਲਈ ਕੇਂਦਰ ਸਰਕਾਰ ਸਮੁੱਚੇ ਭਾਰਤ ਦੇ ਵੱਖ ਵੱਖ ਇਲਾਕਿਆ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਵੇ: ਸਿੱਖ ਤਾਲਮੇਲ ਕਮੇਟੀ

Spread the love

ਪੰਜਾਬ ਹੌਟਮੇਲ, ਜਲੰਧਰ। ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹੀਦੀ ਦਿਹਾੜਾ 24 ਨਵੰਬਰ 2025 ਨਵੰਬਰ ਵਿੱਚ ਆ ਰਿਹਾ ਹੈ ਇਸ ਗੁਰਪੁਰਬ ਨੂੰ ਮਨਾਉਣ ਲਈ ਸਮੁੱਚੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਬਹੁਤ ਜੋਸ਼ ਅਤੇ ਉਤਸ਼ਾਹ ਹੈ ਵਿਸੇਸ ਤੌਰ ਤੇ ਜਿੱਥੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਜਿੱਥੇ ਸਮੁੱਚੀ ਮਾਨਵਤਾ ਲਈ ਗੁਰੂ ਸਾਹਿਬ ਆਪਣਾ ਖੂਨ ਡੋਲਿਆ ਸੀ।

ਚਾਂਦਨੀ ਚੌਂਕ ਸਥਿੱਤ ਗੁਰਦੁਆਰਾ ਸੀਸਗੰਜ, ਸਮੁਚੇ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਗੁਰਦਵਾਰਾ ਸੀਸ ਗੰਜ ਦੇ ਦਰਸ਼ਨਾਂ ਲਈ ਵਿਸ਼ੇਸ ਤਾਂਘ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ਼ਹੀਦੀ ਦਿਹਾੜਾ ਨੂੰ ਮਨਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ ਇਸ ਮੌਕੇ ਤੇ ਸੰਗਤਾ ਵਿਚ ਗੁਰੂ ਘਰ ਆ ਕੇ ਸੀਸ ਨਿਵਾਉਣ ਵਿਸ਼ੇਸ ਉਤਸਾਹ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸਹੀਦੀ ਦਿਹਾੜੇ ਤੇ ਦੇਸ ਦੇ ਵੱਖ-ਵੱਖ ਇਲਾਕਿਆਂ ਗੁਰੂ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਦਰਸ਼ਨਾਂ ਲਈ ਵਿਸੇਸ ਰੇਲ ਗੱਡੀਆਂ ਚਲਾਈਆਂ ਜਾਣ।

ਤਾਂ ਜੋ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਸਥਾਨ ਤੇ ਨਤ ਮਸਤਕ ਹੋ ਕੇ ਗੁਰੂ ਸਾਹਿਬ ਆਪਣੀ ਸ਼ਰਧਾ ਭੇਟ ਕਰ ਸਕੇ ਅਸੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਰੇਲ ਰਾਜ ਮੰਤਰੀ ਹਨ ਅਤੇ ਜੌ ਪੰਜ਼ਾਬ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਹਨ।

ਇਸ ਮਾਮਲੇ ਵਿਚ ਵਿਸ਼ੇਸ਼ ਦਿਲਚਸਪੀ ਦਿਖਾ ਕੇ ਸਪੈਸ਼ਲ ਰੇਲ ਗੱਡੀਆਂ ਚਲਾਉਣ ਤਾਂ ਜੌ ਸਮੁੱਚੇ ਭਾਰਤ ਦੀ ਸੰਗਤ ਗੁਰੂ ਸਾਹਿਬ ਦੀ ਸ਼ਹਾਦਤ ਵਾਲੇ ਅਸਥਾਨ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਦਰਸ਼ਨ ਦੀਦਾਰੇ ਕਰ ਸਕਣ।

ਅਸੀ ਆਸ ਕਰਦੇ ਹਾਂ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੁਚੀਆਂ ਸਿੱਖ ਜੱਥੇਬੰਦੀਆਂ ਇਸ ਸੰਬੰਧ ਵਿੱਚ ਕੇਂਦਰ ਸਰਕਾਰ ਤੇ ਆਪਣਾ ਪ੍ਰਭਾਵ ਵਰਤਕੇ ਸਪੈਸ਼ਲ ਰੇਲ ਗੱਡੀਆਂ ਚਲਾਉਣ ਲਈ ਮਜਬੂਰ ਕਰਨਗੇ।

ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਉੱਤਮ ਸਿੰਘ ਹਰਪ੍ਰੀਤ ਸਿੰਘ ਸੋਨੂੰ ਸਿਮਰਜੀਤ ਸਿੰਘ ਹਾਜਰ ਸਨ।

Leave a Reply

Your email address will not be published. Required fields are marked *