ਸਿੱਖ ਤਾਲਮੇਲ ਕਮੇਟੀ ਵੱਲੋ ਈਦ ਉਲ ਫਿਤਰ ਦੇ ਪਵਿੱਤਰ ਤਿਉਹਾਰ ਤੇ ਮੁਸਲਮਾਨ ਵੀਰਾਂ ਨੂੰ ਮੁਬਾਰਕਾਂ ਦਿੱਤੀਆਂ
ਪੰਜਾਬ ਹੌਟਮੇਲ, ਜਲੰਧਰ। ਅੱਜ ਈਦ ਉਲ ਫ਼ਿਤਰ ਦੇ ਪਵਿੱਤਰ ਤਿਉਹਾਰ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਬੜੇ ਉਤਸਾਹ ਅਤੇ ਜੋਸ਼ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਓਹਨਾ ਦੀ ਚੜਦੀਕਲਾ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ।

ਇਸ ਮੌਕੇ ਤੇ ਮੌਜੂਦ ਤਜਿੰਦਰ ਸਿੰਘ ਪਰਦੇਸੀ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਮਨਮਿੰਦਰ ਸਿੰਘ ਭਾਟੀਆ ਅਤੇ ਕਮਲਜੀਤ ਸਿੰਘ ਕੰਮਾਂ ਨੇ ਕਿਹਾ ਕਿਹਾ ਪੰਜਾਬੀਆਂ ਦੀ ਇਹੋ ਹੀ ਤਾਂ ਖੂਬਸੂਰਤੀ ਹੈ ਉਹ ਹਰ ਤਰਾਂ ਦੇ ਤਿਉਹਾਰ ਰਲ ਮਿਲਕੇ ਮਨਾਉਂਦੇ ਹਨ ਜਿਸ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ ਇਸ ਮੌਕੇ ਤੇ ਮੁਸਲਮਾਨ ਵੀਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਗਲੇ ਮਿਲਕੇ ਵਧਾਈਆਂ ਦਿੱਤੀਆਂ।
#ShriRamNavami #RamNavami2026 #PrabhatPheri #ShobhaYatra #AmbikaColony #NewSantokhpura #VikasPuri #JalandharNews #ReligiousEvent #HinduFestival #Bhakti #CommunityEvent #PunjabNews
