AdministrationAmritsarBreaking NewsChandigarhCityFeaturedIndiaInternationalJalandharPositive NewsReligiousअमृतसरजालंधरदेश-विदेशधर्म-कर्मपंजाबराज्य समाचारश्री आनंदपुर साहिब

ਸਵਾਮੀ ਸਾਂਤਾ ਨੰਦ ਜੀ ਖਾਲਸਾ ਮਾਰਚ ਨੂੰ ਸ਼ਾਮਿਲ ਹੋਣਗੇ ਅਤੇ ਸੰਗਤਾ ਲਈ ਲੰਗਰ ਵੀ ਲਗਾਉਣਗੇ

Spread the love

#KhalsaSajnaDiwas #KhalsaMarch #GurudwaraDukhNivaranSahib #SwamiSantaNandJi #LangarSeva #PatelChowk #SikhSangat #PunjabNews

ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ): 13 ਅਪ੍ਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜੌ ਵਿਸ਼ਾਲ ਖ਼ਾਲਸਾ ਮਾਰਚ ਗੁਰਦਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋ ਰਿਹਾ ਹੈ ਉਸ ਸਬੰਧ ਵਿੱਚ ਖਾਲਸਾ ਮਾਰਚ ਪਰਬੰਧਕ ਕਮੇਟੀ ਦੇ ਮੈਂਬਰ ਅੱਜ ਗੋਪਾਲ ਨਗਰ ਵਿਖੇ ਸਵਾਮੀ ਸਾਂਤਾ ਨੰਦ ਜੀ ਨੂੰ ਮਿਲੇ।

ਇਸ ਮੌਕੇ ਤੇ ਚਰਨ ਦਾਸ ਜੀ ਵੀ ਹਾਜਰ ਸਨ ਅਤੇ ਖ਼ਾਲਸਾ ਮਾਰਚ ਲਈ ਸਹਿਜੋਗ ਦੀ ਮੰਗ ਕੀਤੀ ਸਵਾਮੀ ਜੀ ਨੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਕਿਹਾ ਪਟੇਲ ਚੌਂਕ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਖਾਲਸਾ ਮਾਰਚ ਵਿੱਚ ਸ਼ਾਮਲ ਸੰਗਤਾ ਲਈ ਲੰਗਰ ਲਗਾਉਣ ਦਾ ਵੀ ਐਲਾਨ ਕੀਤਾ।

ਅਤੇ ਮੌਕੇ ਵੀਡਿਓ ਜਾਰੀ ਕਰਕੇ ਸ਼ਹਿਰ ਦੀਆਂ ਸਮੁੱਚੀਆਂ ਸੰਗਤਾ ਨੂੰ ਖ਼ਾਲਸਾ ਮਾਰਚ ਵਿੱਚ ਸ਼ਾਮਲ ਹੋਣ ਅਤੇ ਪਾਲਕੀ ਸਾਹਿਬ ਦਾ ਸਮੁਚੇ ਰਸਤੇ ਵਿਚ ਪਾਲਕੀ ਸਾਹਿਬ ਉਪਰ ਫੁੱਲਾਂ ਦੀ ਵਰਖਾ ਕਰਨ ਅਤੇ ਲੰਗਰ ਲਗਾਏ ਜਾਣ ਦੀ ਬੇਨਤੀ ਕੀਤੀ।

ਪਰਬੰਧਕ ਕਮੇਟੀ ਵੱਲੋਂ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਸਤਪਾਲ ਸਿੰਘ ਸਿਦਕੀ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਪਰਮਪ੍ਰੀਤ ਸਿੰਘ ਵਿਟੀ ਬਲਵਿੰਦਰ ਸਿੰਘ ਵਧਵਾ ਪਰਦੀਪ ਸਿੰਘ ਵਿੱਕੀ ਰਣਜੀਤ ਸਿੰਘ ਨੋਨੀ ਸੁਖਦੀਪ ਸਿੰਘ ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰ ਮਨਵੀਰ ਸਿੰਘ ਜੋਗਿੰਦਰ ਸਿੰਘ ਲਾਇਲਪੁਰੀ ਦਮਨਪ੍ਰੀਤ ਸਿੰਘ ਅੱਸੂ ਸਚਦੇਵਾ ਗੌਰਵ ਲੂਥਰ ਹਾਜਰ ਸਨ।

Leave a Reply

Your email address will not be published. Required fields are marked *