ਭਾਈ “ਅੰਮ੍ਰਿਤਪਾਲ ਸਿੰਘ” ਤੇ ਤੀਸਰੀ ਵਾਰ ਐਨ ਐਸ ਏ ਲਗਾਣਾ ਸਿੱਖਾਂ ਨਾਲ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ: ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਨਾਂ ਨੂੰ ਖਡੂਰ ਸਾਹਿਬ ਦੇ ਲੋਕਾਂ ਵੱਲੋਂ 2 ਲੱਖ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਮੈਂਬਰ ਬਣਾਇਆ ਗਿਆ ਸੀ ,ਉੱਤੇ ਲਗਾਤਾਰ ਤੀਸਰੀ ਵਾਰ ਨੈਸ਼ਨਲ ਸਿਕਿਉਰਟੀ ਐਕਟ( ਐਨਐਸਏ) ਲਗਾਉਣ ਤੇ ਪੰਜਾਬ ਸਰਕਾਰ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ।

ਇਹ ਐਨ ਐਸ ਏ ਸਿੱਖਾਂ ਨਾਲ ਕੀਤੀ ਜਾ ਰਹੀ ਜ਼ਿਆਦਤੀ ਅਤੇ ਮੂੰਹ ਚੜਾਉਣ ਦੀ ਜਿਉਂਦੀ ਜਾਗਦੀ ਤਸਵੀਰ ਹੈ। ਉਕਤ ਬੋਲ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ,ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ ਸੰਤ ਨਗਰ, ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਦੋ ਕਾਨੂੰਨ ਕੰਮ ਕਰ ਰਹੇ ਹਨ। ਜਿਹੜਾ ਵਿਅਕਤੀ ਇਹਨਾਂ ਸੱਤਾਧਾਰੀਆਂ ਨੂੰ ਵੋਟਾਂ ਦਵਾਉਂਦਾ ਹੈ।
ਉਹ ਭਾਵੇਂ ਬਲਾਤਕਾਰ ਦੇ ਦੋਸ਼, ਕਤਲਾਂ ਦੇ ਦੋਸ਼ ਵਿੱਚ ਸਜ਼ਾਯਾਫਤਾ ਹੀ ਹੋਵੇ। ਉਸ ਨੂੰ ਸਾਲ ਵਿੱਚ 90 ਦਿਨਾਂ ਦੀ ਪੈਰੋਲ ਆਰਾਮ ਨਾਲ ਮਿਲ ਜਾਂਦੀ ਹੈ। ਦੂਸਰੇ ਪਾਸੇ ਬੰਦੀ ਸਿੰਘ ਜਿਨਾਂ ਨੂੰ 30 ਤੋਂ 32 ਸਾਲ ਜੇਲਾਂ ਵਿੱਚ ਬੰਦ ਹੋਏ ਹੋ ਗਏ ਹਨ। ਉਹਨਾਂ ਨੂੰ ਨਾ ਹੀ ਪੈਰੋਲ ਤੇ ਨਾ ਹੀ ਰਿਹਾਈ ਦਿੱਤੀ ਜਾ ਰਹੀ ਹੈ।
ਹਾਲਾਂਕਿ ਕੁਝ ਵੀਰ ਜਿਨਾਂ ਵਿੱਚ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਵੀ ਸ਼ਾਮਿਲ ਹਨ , ਦੀ ਤਬੀਅਤ ਵੀ ਠੀਕ ਨਹੀਂ ਹੈ। ਜੇ ਅੰਮ੍ਰਿਤਪਾਲ ਸਿੰਘ ਜੀ ਦੇ ਸਾਥੀਆਂ ਨੂੰ ਪੰਜਾਬ ਲਿਆ ਕੇ ਕੇਸ ਚਲਾਏ ਜਾ ਸਕਦੇ ਹਨ। ਤਾਂ ਭਾਈ ਸਾਹਿਬ ਤੇ ਕਿਉਂ ਨਹੀਂ । ਦਰਅਸਲ ਸਰਕਾਰਾਂ ਸਿੱਖਾਂ ਦੇ ਸਬਰ ਨੂੰ ਪਰਖ ਰਹੀਆਂ ਹਨ। ਅਤੇ ਇਸ ਤਰ੍ਹਾਂ ਦੇ ਵਿਤਕਰੇ ਕਰਕੇ ਸਿੱਖਾਂ ਨੂੰ ਮੂੰਹ ਚੜਾ ਰਹੀਆਂ ਹਨ। ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ।
ਅਸੀਂ ਸਮੁੱਚੇ ਪੰਜਾਬੀਆਂ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦੇ ਹਾਂ। ਕਿ ਜੇਕਰ ਅੱਜ ਇਸ ਬੇਇਨਸਾਫੀ ਖਿਲਾਫ ਆਵਾਜ਼ ਨਾ ਚੁੱਕੀ ਗਈ। ਤਾਂ ਇਹ ਯਕੀਨ ਮੰਨਣਾ , ਉਹ ਟਾਈਮ ਦੂਰ ਨਹੀਂ , ਜਦੋਂ ਇਸ ਤਰ੍ਹਾਂ ਦੇ ਜ਼ੁਲਮ ਦੀ ਲਈ ਵਾਰੀ ਤੁਹਾਡੀ ਵੀ ਆਵੇਗੀ।
ਉਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ। ਕਿ ਉਹ ਤੁਰੰਤ ਭਾਈ ਸਾਹਿਬ ਤੋਂ ਨੈਸ਼ਨਲ ਸਿਕਿਉਰਟੀ ਐਕਟ( ਐਨਐਸਏ) ਹਟਾ ਕੇ ਓਹਨਾਂ ਨੂੰ ਪੰਜਾਬ ਲੈ ਆਣ ਅਤੇ ਜੋ ਮੁਕਦਮੇ ਹਨ। ਉਸ ਹਿਸਾਬ ਨਾਲ ਕਾਰਵਾਈ ਕਰਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀਆ ਕਲੋਨੀ, ਜੇ ਐਸ ਬੱਗਾ,ਸਤਪਾਲ ਸਿੰਘ ਸਿਦਕੀ, ਪਰਮਵੀਰ ਸਿੰਘ ਪਿੰਕਾ,ਹਰਜੋਤ ਸਿੰਘ ਲੱਕੀ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਤਰਲੋਚਨ ਸਿੰਘ ਭਸੀਨ ਆਦੀ ਹਾਜਰ ਸਨ।