Breaking NewsCrimeचंडीगढ़जालंधरपंजाब

ਨਜਾਇਜ਼ ਰਿਕਵਰੀ ਏਜੰਸੀਆਂ ਅਤੇ ਆਨਲਾਈਨ ਚਲਾਨ ਦੀ ਸਮੱਸਿਆ ਲੈ ਕੇ ਟੂ ਵੀਲਰਸ ਡੀਲਰਜ ਐਸੋਸੀਏਸ਼ਨ ਪੁਲਿਸ ਕਮਿਸ਼ਨਰ ਨੂੰ ਮਿਲੀ

Spread the love

ਪੰਜਾਬ ਹੌਟਮੇਲ, ਜਲੰਧਰ। ਸ਼ਹਿਰ ਵਿੱਚ ਕੁਝ ਰਿਕਵਰੀ ਏਜੰਸੀ ਦੇ ਨਾਂ ਤੇ ਬਿਨਾਂ ਪਹਿਚਾਨ ਪੱਤਰ (ਆਈਡੀ) ਤੋਂ ਹੀ ਲੋਕਾਂ ਕੋਲੋਂ ਗੱਡੀਆਂ ਖੋਹ ਕੇ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਅਤੇ ਉਹਨਾਂ ਦੁਆਰਾ ਗੱਡੀਆਂ ਖੋਹਣ ਦਾ ਡਰਾਵਾ ਦੇ ਕੇ ਵੀ ਲੋਕਾਂ ਕੋਲੋਂ ਨਜਾਇਜ ਪੈਸੇ ਵਸੂਲੇ ਜਾ ਰਹੇ ਹਨ । ਜਦੋਂ ਲੋਕ ਬੈਂਕ ਜਾਂਦੇ ਹਨ, ਤਾਂ ਬੈਂਕ ਵਾਲੇ ਦੱਸਦੇ ਹਨ। ਸਾਡੇ ਕੋਲ ਕੋਈ ਗੱਡੀ ਨਹੀਂ ਪਹੁੰਚੀ, ਅਤੇ ਨਾ ਹੀ ਸਾਡੀ ਕੋਈ ਏਜੰਸੀ ਹੈ। ਦੂਸਰਾ ਜਦੋਂ ਕਿਸੇ ਵਿਅਕਤੀ ਦਾ ਚਲਾਨ ਹੋ ਜਾਂਦਾ ਹੈ।

ਅਤੇ ਉਹ ਪੈਸੇ ਦੇ ਕੇ ਰਸੀਦ ਕਟਵਾ ਲੈਂਦਾ ਹੈ ,ਪਰ ਆਨਲਾਈਨ ਇਹ ਚਲਾਨ ਉਵੇਂ ਹੀ ਖੜਾ ਰਹਿੰਦਾ ਹੈ।ਜਿਸ ਤੇ ਗੱਡੀਆਂ ਟਰਾਂਸਫਰ ਨਹੀਂ ਹੋ ਸਕਦੀਆਂ, ਅਤੇ ਦੁਬਾਰਾ ਪੈਸੇ ਦੇਣੇ ਪੈਂਦੇ ਹਨ, ਇਹਨਾਂ ਸਮੱਸਿਆਵਾਂ ਦਾ ਹੱਲ ਕਰਾਉਣ ਨੂੰ ਲਈ ਅੱਜ ਟੂ ਵੀਲਰ ਡੀਲਰ ਐਸੋਸੀਏਸ਼ਨ ਦਾ ਇੱਕ ਪ੍ਰਤੀਨਿਧੀ ਮੰਡਲ, ਜਿਸ ਦੀ ਅਗਵਾਈ ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਡਾ ਅਤੇ ਟੂ ਵੀਲਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਕਰ ਰਹੇ ਸਨ, ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਉਹਨਾਂ ਦੇ ਦਫਤਰ ਮਿਲੇ।

ਅਤੇ ਉਹਨਾਂ ਵੱਲੋਂ ਆਪਣੀਆਂ ਸਾਰੀਆਂ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਪੁਲਿਸ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ। ਜਿਸ ਤੇ ਤੁਰੰਤ ਕਾਰਵਾਈ ਕਰਦੇ ਪੁਲਿਸ ਕਮਿਸ਼ਨਰ ਨੇ ਮੈਂਬਰਾਂ ਨੂੰ ਯਕੀਨ ਦਵਾਇਆ । ਕਿ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੱਢਿਆ ਜਾਵੇਗਾ। ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਪ੍ਰਤੀਨਿਧੀ ਮੰਡਲ ਵਿੱਚ ਹਰਪ੍ਰੀਤ ਸਿੰਘ ਨੀਟੂ, ਮਨਪ੍ਰੀਤ ਸਿੰਘ ਬਿੰਦਰਾ, ਹਰਨੇਕ ਸਿੰਘ ਨੇਕੀ ,ਮਨਦੀਪ ਸਿੰਘ ਟਿੰਕੂ, ਰਾਜੂ ਮਹਿਤਾ, ਪੰਕਜ ਸਿੱਕਾ, ਪ੍ਰਮੋਦ ਸਿੱਕਾ ,ਮਨਵਿੰਦਰ ਸਿੰਘ, ਰਾਜੂ, ਬੋਬੀ ਬਹਿਲ, ਰਾਗਵ ਸਬਰਵਾਲ, ਰਜਿੰਦਰ ਕੁਮਾਰ, ਕੁਕੂ, ਰੋਹਿਤ ਕਾਲੜਾ ,ਅਰਵਿੰਦ ਕੁਮਾਰ, ਆਯੂਸ਼ ਕਾਲੜਾ, ਲੱਕੀ ਸਿੱਕਾ, ਹਰਸ਼ ਕਾਲੜਾ, ਵਿਜ ਜੀ, ਗੋਰੀ ,ਵਿਸ਼ਾਲ ਪਿੰਕੀ ਆਦੀ ਹਾਜਰ ਸਨ।

Leave a Reply

Your email address will not be published. Required fields are marked *