ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਨੂੰ ਸਮਰਪਿਤ ਨਿਕਲੇ ਨਗਰ ਕੀਰਤਨ ਵਿੱਚ ਸਿੱਖ ਤਾਲਮੇਲ ਕਮੇਟੀ ਨੇ ਦੁੱਧ ਤੇ ਮੱਠੀਆਂ ਦੇ ਲੰਗਰ ਲਗਾਏ
ਪਂਜਾਬ ਹੌਟਮੇਲ, ਜਲੰਧਰ। ਗੁਰੂਦਆਰਾ ਪੰਜ ਪਿਆਰੇ ਪੱਕਾ ਬਾਗ ਤੋਂ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਿਕਲੇ ਨਗਰ ਕੀਰਤਨ ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ-ਅਲੀ ਮੁਹੱਲੇ ਕੋਲ ਪਹੁੰਚਿਆ ਤਾਂ ਉਥੇ ਮੈਂਬਰਾਂ ਵੱਲੋਂ ਦੁੱਧ ਅਤੇ ਮੱਠੀਆਂ ਦੇ ਲੰਗਰ ਸੰਗਤ ਵਾਸਤੇ ਲਗਾਏ ਗਏ।
ਲੰਗਰ ਵੰਡਣ ਦੀ ਸੇਵਾ ਵਿੱਚ ਤਜਿੰਦਰ ਸਿੰਘ ਪਰਦੇਸੀ,ਹਰਪ੍ਰੀਤ ਸਿੰਘ ਨੀਟੂ,ਹਰਪ੍ਰੀਤ ਸਿੰਘ ਸੋਨੂ,ਵਿੱਕੀ ਸਿੰਘ ਖਾਲਸਾ,ਜੈਦੀਪ ਸਿੰਘ ਬਾਜਵਾ,ਰਵਿੰਦਰਪਾਲ ਸਿੰਘ ਭੱਟੀਆ, ਹਰਪਾਲ ਸਿੰਘ ਪਾਲੀ ਚੱਢਾ, ਜੋਤ ਪ੍ਰਕਾਸ਼ ਸਿੰਘ ਭਾਟੀਆ ਬੌਬੀ ਬਹਿਲ,
ਮਨਮਿੰਦਰ ਸਿੰਘ ਭਾਟੀਆ,ਸੁਰੇਸ ਕੁਮਾਰ ਸਾਲੂ ਹਰਨੇਕ ਸਿੰਘ ਨੇਕੀ,ਆਮਨਦੀਪ ਸਿੰਘ ਟਿੰਕੂ, ਕੁਲਵਿੰਦਰ ਸਿੰਘ ਵਿੱਕੀ, ਸੈਂਪੀ ਪਰਮਾਰ,ਰਜਿੰਦਰ ਕੁਮਾਰ ਕੁੱਕੂ ਆਓਸ ਕਾਲਰਾ, ਤਰੁਣ ਬਹਿਲ, ਆਦਿ ਹਾਜਿਰ ਸਨ।