Breaking Newsजालंधरधर्म-कर्मपंजाबफीचर्स

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਸ਼ੋਕ ਵਿਹਾਰ ਤੋਂ ਕੱਢਿਆ ਗਿਆ

Spread the love

ਪੰਜਾਬ ਹੌਟਮੇਲ, ਜਲੰਧਰ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ,ਅਸ਼ੋਕ ਵਿਹਾਰ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਜਿਸ ਦੀ ਅਗਵਾਈ ਰਣਜੀਤ ਨਗਾਰੇ ਦੁਆਰਾ ਕੀਤੀ ਜਾ ਰਹੀ ਸੀ । ਉਸ ਉਪਰੰਤ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਸਨ ।ਉਸ ਉਪਰੰਤ ਸਕੂਲੀ ਬੱਚਿਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਕਾਸ਼ ਗੂੰਜੀ ਜੈਕਾਰੇ ਲਗਾਏ ਜਾ ਰਹੇ ਸਨ। ਵੱਖ ਵੱਖ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤਾ ਜਾ ਰਿਹਾ ਸੀ। ਇਲਾਕਾ ਨਿਵਾਸੀਆਂ ਵੱਲੋਂ ਵੱਖ-ਵੱਖ ਜਗ੍ਹਾ ਤੇ ਸੰਗਤਾਂ ਲਈ ਲੰਗਰ ਲਗਾਏ ਗਏ ਸਨ।

ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਹੋਏ ਸਨ ।ਇਹ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦੇ ਹੋਇਆ, ਜਦੋਂ ਕਾਲੀਆਂ ਕਲੋਨੀ ਫੇਸ ਤਿੰਨ ਵਿੱਚ ਪਹੁੰਚਿਆ । ਜਿੱਥੇ ਨਗਰ ਕੀਰਤਨ ਦਾ ਸਵਾਗਤ ਵਾਰਡ ਨੰਬਰ ਇੱਕ ਦੀ ਕੌਂਸਲਰ ਆਸ਼ੂ ਸ਼ਰਮਾ ਅਤੇ ਗੌਰਵ ਸ਼ਰਮਾ( ਨੋਨੀ) ਦੇ ਨਾਲ ਸਿੱਖ ਤਾਲਮੇਲ ਕਮੇਟੀ ਦੇ ਗੁਰਦੀਪ ਸਿੰਘ ਕਾਲੀਆ ਕਲੋਨੀ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਆਲ ਸਿੰਘ ,ਕਰਨੈਲ ਸਿੰਘ, ਗੋਪੀ ਨਿਜਰ, ਕੇਵਲ ਸਿੰਘ ,ਜੈ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ।

Leave a Reply

Your email address will not be published. Required fields are marked *