ਇਤਿਹਾਸਕ ਖ਼ਾਲਸਾ ਮਾਰਚ ਸ਼ਾਨੋ-ਸ਼ੌਕਤ ਨਾਲ ਸੰਪੰਨ, ਸਾਰੀਆਂ ਜਥੇਬੰਦੀਆਂ ਅਤੇ ਸੰਗਤਾਂ ਦਾ ਹਿਰਦੇੋਂ ਧੰਨਵਾਦ: ਖ਼ਾਲਸਾ ਮਾਰਚ ਦੇ ਪਰਬੰਧਕ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ): ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਆਯੋਜਿਤ ਖ਼ਾਲਸਾ ਮਾਰਚ ਇਤਿਹਾਸਕ ਪੜਾਅ ਸਿਰਜਦਾ ਹੋਇਆ Gurdwara Chhevin Patshahi ਵਿਖੇ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਮਾਰਚ ਦੌਰਾਨ ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਡਿਊਟੀਆਂ ਬੜੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਈਆਂ।

ਸ਼ਹਿਰ ਦੀਆਂ ਸੰਗਤਾਂ ਨੇ ਵੱਖ-ਵੱਖ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਉੱਤੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸੰਗਤਾਂ ਵੱਲੋਂ ਦਿਲ ਖੋਲ੍ਹ ਕੇ ਲੰਗਰ ਲਗਾਏ ਗਏ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਗਈਆਂ, ਜਿਸ ਨਾਲ ਸੇਵਾ ਅਤੇ ਇਕਤਾ ਦੀ ਮਿਸਾਲ ਕਾਇਮ ਹੋਈ।

ਖ਼ਾਲਸਾ ਮਾਰਚ ਦੇ ਪਰਬੰਧਕਾਂ ਵਿੱਚ Harpal Singh Chadda (ਚੇਅਰਮੈਨ, ਸਿੱਖ ਤਾਲਮੇਲ ਕਮੇਟੀ), Kamaljit Singh Tony (ਪਰਧਾਨ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦਰ ਨਗਰ), Gurkirpal Singh ਸਮੇਤ ਸਿੱਖ ਤਾਲਮੇਲ ਕਮੇਟੀ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਦੇਵ ਸਿੰਘ ਭਾਟੀਆ, ਪਰਮਪ੍ਰੀਤ ਸਿੰਘ ਵੀਟੀ, ਸਤਪਾਲ ਸਿੰਘ ਸਿਦਕੀ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਸਾਰੀਆਂ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਰੋਮ-ਰੋਮ ਤੋਂ ਧੰਨਵਾਦੀ ਹਨ।
ਉਨ੍ਹਾਂ ਆਸ ਜਤਾਈ ਕਿ ਸ਼ਹਿਰ ਵਾਸੀ ਭਵਿੱਖ ਵਿੱਚ ਵੀ ਸਿੱਖੀ ਦੇ ਕਾਰਜਾਂ ਲਈ ਇਸੇ ਤਰ੍ਹਾਂ ਵੱਧ-ਚੜ੍ਹ ਕੇ ਸਾਥ ਅਤੇ ਸਹਿਯੋਗ ਦਿੰਦੇ ਰਹਿਣਗੇ।
